ਉਰਦੂ ਭਾਸ਼ਾ ਦੀ ਮੁਫਤ ਸਿਖਲਾਈ 4 ਜਨਵਰੀ ਤੋਂ 

ਕਪੂਰਥਲਾ  (ਹਰਜੀਤ ਸਿੰਘ ਵਿਰਕ)- ਭਾਸ਼ਾ ਵਿਭਾਗ ਪੰਜਾਬ ਵਲੋਂ ਹਰ ਜਿਲ੍ਹਾ ਸਦਰ ਮੁਕਾਮ ਉੱਪਰ ਉਰਦੂ ਭਾਸ਼ਾ ਦੀ ਮੁਫਤ ਸਿਖਲਾਈ ਦਿੱਤੀ ਜਾਂਦੀ ਹੈ, ਜਿਸ ਤਹਿਤ ਕਪੂਰਥਲਾ ਵਿਖੇ ਵੀ ਉਰਦੂ ਭਾਸ਼ਾ ਦੀ ਸਿਖਲਾਈ ਲਈ 6 ਮਹੀਨੇ ਦਾ ਕੋਰਸ 4 ਜਨਵਰੀ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਜਿਲ੍ਹਾ ਭਾਸ਼ਾ ਅਫਸਰ, ਕਪੂਰਥਲਾ ਦੇ ਦਫਤਰ ਅਨੁਸਾਰ ਕਪੂਰਥਲਾ ਜਿਲ੍ਹੇ ਨਾਲ ਸਬੰਧਿਤ ਜਿਹੜੇ ਵਿਅਕਤੀ ਉਰਦੂ ਸਿੱਖਣ ਦੇ ਚਾਹਵਾਨ ਹੋਣ ਉਹ ਮਿਤੀ 1 ਜਨਵਰੀ ਤੱਕ ਜਿਲ੍ਹਾ ਭਾਸ਼ਾ ਦਫਤਰ, ਕਮਰਾ ਨੰਬਰ 404, ਚੌਥੀ ਮੰਜ਼ਿਲ, ਜਿਲ੍ਹਾ ਪ੍ਰਬੰਧਕੀ ਕੰਪਲੈਕਸ (ਕਾਦੂਪੁਰ) ਕਪੂਰਥਲਾ ਵਿਖੇ ਆਪਣਾ ਨਾਮ ਦਰਜ ਕਰਵਾਕੇ ਦਾਖਲਾ ਲੈ ਸਕਦੇ ਹਨ।
Previous articleਮਗਸੀਪਾ ਵਲੋਂ ਆਰ.ਟੀ.ਆਈ. ਬਾਰੇ ਵਿਭਾਗੀ ਲੋਕ ਸੂਚਨਾ ਅਫਸਰਾਂ ਨੂੰ ਸਿਖਲਾਈ 
Next articleਅੰਮ੍ਰਿਤਾ ਵਿਰਕ ਨੇ ਵੀ ਗੀਤ ਰਾਹੀਂ ਕਿਹਾ ‘ਦਿੱਲੀ ਜਿੱਤਕੇ ਜਾਵਾਂਗੇ’