ਨਵੀਂ ਦਿੱਲੀ (ਸਮਾਜ ਵੀਕਲੀ) : ਦਿੱਲੀ ਦੇ 22 ਸਾਲਾਂ ਦੇ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਫੇਸਬੁੱਕ ਉਪਰ ਆਪਣੀ ਹੱਡਬੀਤੀ ਬਿਆਨ ਕੀਤੀ ਗਈ ਤੇ ਇਹ ਹਰਿਆਣਵੀ ਗਾਇਕ ਜੋ ਉਸ ਦਾ ਕਾਰੋਬਾਰੀ ਹਿੱਸੇਦਾਰ ਸੀ ਨੂੰ ਇਸ ਲਈ ਜ਼ਿੰਮੇਵਾਰ ਕਰਾਰ ਦਿੱੱਤਾ ਗਿਆ। ਅਮਨ ਬੈਸਲਾ ਨਾਂ ਦੇ ਇਸ ਨੌਜਵਾਨ ਨੇ ਕਈ ਹਿੱਸਿਆਂ ਵਿੱਚ ਜਾਰੀ ਵੀਡੀਓ ਵਿੱਚ ਦੋਸ਼ ਲਾਇਆ ਕਿ ਉਸ ਤੋਂ ਗਾਇਕ ਨੇ ਪੈਸੇ ਲਏ ਤੇ ਮੋੜੇ ਨਹੀਂ।
ਮ੍ਰਿਤਕ ਦੇ ਪਿਤਾ ਰਾਮ ਨਿਵਾਸ ਨੇ ਅਮਨ ਦੀ ਖ਼ੁਦਕੁਸ਼ੀ ਲਈ 3 ਲੋਕਾਂ ਨੂੰ ਜ਼ਿੰਮੇਵਾਰ ਕਰਾਰ ਦਿੰਦੇ ਹੋਏ ਪੁਲੀਸ ਕੋਲ ਸ਼ਿਕਾਇਤ ਕੀਤੀ ਹੈ। ਪੁਲੀਸ ਵੱਲੋਂ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਿਨ੍ਹਾਂ ਦਾ ਨਾਂ ਸ਼ਿਕਾਇਤ ਵਿੱਚ ਦਰਜ ਹੈ ਬਾਰੇ ਤੱਥ ਇੱਕਠੇ ਕੀਤੇ ਜਾ ਰਹੇ ਹਨ। ਅਮਨ ਵੱਲੋਂ ਦਿੱਲੀ ਦੇ ਰੇਸਤਰਾਂ ਤੇ ਹੋਟਲਾਂ ਵਿੱਚ ਗੁਸਲਖ਼ਾਨਿਆਂ ਨਾਲ ਸਬੰਧਤ ਸਮਾਨ ਵੇਚਿਆ ਜਾਂਦਾ ਸੀ। ਉਸ ਨੇ ਆਪਣੇ ਦਫ਼ਤਰ ਵਿੱਚ ਹੀ ਫਾਹਾ ਲਾ ਕੇ ਜੀਵਨ ਲੀਲਾ ਸਮਾਪਤ ਕਰ ਲਈ। ਅਮਨ ਨੇ ਕਰੀਬ 35 ਮਿੰਟ ਦੀ ਵੀਡੀਓ ਸੋਸ਼ਲ ਮੀਡੀਆ ਉਪਰ ਸਾਂਝੀ ਕੀਤੀ ਜੋ ਵੱਖ-ਵੱਖ 6 ਹਿੱਸਿਆਂ ਵਿੱਚ ਸੀ ਤੇ