ਕਈ ਪਾਰਟੀਆਂ ਦੇ ਆਗੂ ‘ਆਪ’ ’ਚ ਸ਼ਾਮਲ

ਨਵੀਂ ਦਿੱਲੀ (ਸਮਾਜ ਵੀਕਲੀ) : ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਲੋਕ ‘ਆਪ’ ਦੇ ਸੀਨੀਅਰ ਆਗੂ ਦੁਰਗੇਸ਼ ਪਾਠਕ ਤੇ ਵਿਧਾਇਕ ਸੰਜੀਵ ਝਾਅ ਦੀ ਹਾਜ਼ਰੀ ਵਿੱਚ ਇਹ ਸਾਰੇ ਪਤਵੰਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਦੁਰਗੇਸ਼ ਪਾਠਕ ਤੇ ਸੰਜੀਵ ਝਾਅ ਨੇ ਆਮ ਆਦਮੀ ਪਾਰਟੀ ਦੀ ਟੋਪੀ ਪਹਿਨਣ ਵਾਲੇ ਪਤਵੰਤਿਆਂ ਦਾ ਸਵਾਗਤ ਕੀਤਾ।

ਇਸ ਦੌਰਾਨ ਦੁਰਗੇਸ਼ ਪਾਠਕ ਨੇ ਕਿਹਾ ਕਿ ਸਾਰੇ ਨੇਤਾ ਸਕਾਰਾਤਮਕ ਸੋਚ ਨਾਲ ਆਪੋ ਆਪਣੀਆਂ ਪਾਰਟੀਆਂ ਛੱਡ ‘ਆਪ’ ਵਿੱਚ ਸ਼ਾਮਲ ਹੋ ਗਏ ਹਨ। ਇਸ ਦੇ ਨਾਲ ਹੀ ਵਿਧਾਇਕ ਸੰਜੀਵ ਝਾਅ ਨੇ ਕਿਹਾ ਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਸਾਰੇ ਲੋਕ ਹਿੱਤਾਂ ਦੇ ਮੁੱਦੇ ਉਠਾਉਂਦੇ ਰਹਿਣਗੇ ਤੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ।

ਜਗਦੀਸ਼ ਮੌਰਿਆ (ਸਾਬਕਾ ਸਹਾਇਕ ਕਮਿਸ਼ਨਰ, ਡਿਪਟੀ ਡਾਇਰੈਕਟਰ ਦਿੱਲੀ ਜਲ ਬੋਰਡ), ਪੁਸ਼ਪੇਂਦਰ ਸ਼੍ਰੀਵਾਸਤਵ (ਬੁਲਾਰੇ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ, ਆਦਰਸ਼ ਨਗਰ ਜ਼ਿਲ੍ਹਾ ਜਨਰਲ ਸਕੱਤਰ 2009, ਰਾਜਵੀਰ ਸਿੰਘ (ਸਾਬਕਾ ਜਨਰਲ ਸੱਕਤਰ, ਜ਼ਿਲ੍ਹਾ ਕਰਾਵਲ ਨਗਰ, ਸਾਬਕਾ ਬਲਾਕ ਜਨਰਲ ਸਕੱਤਰ ਵਾਰਡ ਨੰ .5 ਕਾਂਗਰਸ), ਵਿਨੋਦ ਯਾਦਵ (ਬਲਾਕ ਪ੍ਰਧਾਨ, ਰਾਜਨਗਰ ਵਾਰਡ, ਕਾਂਗਰਸ), ਕਮਲ ਸਿੰਘ (ਜ਼ੋਨ ਕੋਆਰਡੀਨੇਟਰ, ਬਹੁਜਨ ਸਮਾਜ ਪਾਰਟੀ) ਪਾਰਟੀ ਵਿਚ ਸ਼ਾਮਲ ਹੋਣ ਹੋਏ। ਵਿਧਾਇਕ ਸੰਜੀਵ ਝਾਅ ਨੇ ਦੱਸਿਆ ਕਿ ਪੁਸ਼ਪੇਂਦਰ ਸ੍ਰੀਵਾਸਤਵ ਅੱਜ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।

Previous articleਜਬਰ-ਜਨਾਹ ਪੀੜਤ ਬੱਚੀ ਦੀ ਮੌਤ
Next articleਉਧਾਰ ਦਿੱਤੇ ਪੈਸੇ ਵਾਪਸ ਨਾ ਮਿਲਣ ’ਤੇਨੌਜਵਾਨ ਵੱਲੋਂ ਖ਼ੁਦਕੁਸ਼ੀ