ਈ.ਟੀ.ਟੀ. ਅਧਿਆਪਕ ਯੂਨੀਅਨ ਦੀ ਸਿੱਖਿਆ ਸਕੱਤਰ ਪੰਜਾਬ ਨਾਲ ਹੋਈ ਅਹਿਮ ਮੀਟਿੰਗ

ਸਿੱਧੀ ਭਰਤੀ ਹੋਏ ਐਚ.ਟੀ. ਅਤੇ ਸੀ.ਐਚ.ਟੀ. ਦੇ ਤਬਾਦਲਿਆਂ ਲਈ ਹੋਈ ਪ੍ਰਵਾਨਗੀ

ਕਪੂਰਥਲਾ , 27 ਮਈ (ਕੌੜਾ)(ਸਮਾਜਵੀਕਲੀ)- ਈ.ਟੀ.ਟੀ. ਅਧਿਆਪਕ ਯੂਨੀਅਨ ਦੀ ਅਹਿਮ ਮੀਟਿੰਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ , ਡੀ.ਪੀ.ਆਈ.(ਐ.ਸਿ.) ਸ੍ਰ ਇੰਦਰਜੀਤ ਸਿੰਘ ਅਤੇ ਡਿਪਟੀ ਡਾਇਰੈਕਟਰ ਸ਼ਲਿੰਦਰ ਸਿੰਘ ਨਾਲ਼  ਈ.ਟੀ.ਟੀ.ਅਧਿਆਪਕ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਿੱਧੀ ਭਰਤੀ ਰਾਹੀਂ ਬਣੇ ਐਚ.ਟੀ. ਅਤੇ ਸੀ.ਐਚ.ਟੀ. ਦੇ ਤਬਾਦਲਿਆਂ ਸੰਬੰਧੀ  ਮੰਗ ਮੌਕੇ ਤੇ ਪ੍ਰਵਾਨ ਕਰਦਿਆਂ ਪੱਤਰ ਜਾਰੀ ਕੀਤਾ ਗਿਆ |
ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਦੇ ਅਧਿਆਪਕਾਂ ਦੇ ਅਨਾਮਲੀ ਨੂੰ ਦੂਰ ਕਰਨ , ਸਿੱਖਿਆ ਪ੍ਰੋਵਾਇਡਰ ,ਈ.ਜੀ.ਐਸ. , ਏ.ਆਈ .ਈ . ਅਤੇ ਐਸ.ਟੀ.ਆਰ. ਅਧਿਆਪਕਾਂ ਦੀਆਂ ਬਦਲੀਆਂ ਸੰਬੰਧੀ ਰੈਗੂਲਰ ਅਧਿਆਪਕਾਂ ਦੀ ਤਰ੍ਹਾਂ ਆਨ ਲਾਈਨ ਬਦਲੀਆਂ ਕਰਨ ਦੀ ਮੌਕੇ ਤੇ ਸੋਧ ਕਰਕੇ ਪ੍ਰਵਾਨਗੀ ਮਿਲੀ | ਇਸ ਮੌਕੇ ਅਧਿਆਪਕਾ ਦੀਆਂ ਅਹਿਮ ਮੰਗਾਂ ਤੇ ਵਿਚਾਰ ਵਟਾਂਦਰੇ ਦਰਮਿਆਨ ਸਿੱਖਿਆ ਸਕੱਤਰ ਨੇ ਗੰਭੀਰਤਾ ਨਾਲ਼ ਹੋਰ ਰਹਿੰਦੇ ਮਸਲਿਆਂ ਨੂੰ ਵੀ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਜਿਸ ਵਿੱਚ ਅਧਿਆਪਕਾਂ ਦੀਆਂ ਪ੍ਰਮੋਸ਼ਨ, ਸਕੂਲਾਂ ਦੇ ਬਿਜਲੀ ਦੇ ਬਿੱਲਾਂ ਦੀ ਪੂਰਤੀ ਲਈ ਫੰਡ ਦੇਣ ਅਤੇ ਸਕੂਲਾਂ ਨਾਲ਼ ਸਬੰਧਿਤ ਸਹੂਲਤਾਂ ਆਦਿ ਅਧਿਆਪਕ ਮੰਗਾ ਸ਼ਾਮਿਲ ਹਨ |
ਮੀਟਿੰਗ ਵਿਚ ਇਸ ਮੌਕੇ ਰਣਜੀਤ ਸਿੰਘ ਬਾਠ ਤੋਂ ਇਲਾਵਾ ਜਨਰਲ ਸਕੱਤਰ ਹਰਜੀਤ ਸਿੰਘ ਸੈਣੀ , ਸਵਰਨਜੀਤ ਸਿੰਘ ਭਗਤਾ ਸੀਨੀਅਰ ਮੀਤ ਪ੍ਰਧਾਨ , ਬਲਰਾਜ ਸਿੰਘ ਘਲੋਟੀ ਸੀਨੀਅਰ ਮੀਤ ਪ੍ਰਧਾਨ , ਜਗਤਾਰ ਸਿੰਘ ਮੈਨੇਲਾ , ਸ਼ਿਵ ਕੁਮਾਰ ਮੋਹਾਲੀ ,ਬਲਜਿੰਦਰ ਸਿੰਘ ਵਿਰਕ , ਰਛਪਾਲ ਸਿੰਘ ਵੜੈਚ , ਓਂਕਾਰ ਸਿੰਘ , ਨਵਦੀਪ ਸਿੰਘ , ਅਨੂਪ ਪਟਿਆਲਾ , ਮਨਮੀਤ ਰਾਏ ਮੋਗਾ , ਕੁਲਦੀਪ ਸਿੰਘ ਆਦਿ ਯੂਨੀਅਨ ਮੈਂਬਰ ਹਾਜ਼ਿਰ ਸਨ |
Previous articleਬਰਤਾਨੀਆ ਨੇ ਕੋਰੋਨਾ ਦੇ ਮਰੀਜ਼ਾਂ ਲਈ ਦਵਾਈ ਦੇ ਟ੍ਰਾਇਲ ਨੂੰ ਦਿੱਤੀ ਇਜਾਜ਼ਤ
Next articleश्री गुरु हरकृष्ण पब्लिक स्कूल में ऑनलाइन सैमीनार आयोजित