(ਸਮਾਜ ਵੀਕਲੀ)
ਐਵੇ ਹੀ ਹਾਸਿਆ ਦੀ ਵਜਾਹ ਬਣ ਜਾਂਦੇ ਨੇ ।
ਤੇ ਕੁੱਝ ਲੋਗ
ਐਵੇ ਹੀ ਦੁੱਖਾਂ ਦਾ ਰਾਹ ਬਣ ਜਾਂਦੇ ਨੇ
ਕੁੱਝ ਲੋਗ
ਐਵੇ ਹੀ ਜਿੰਦਗੀ ਵਿੱਚ ਆ ਜਾਂਦੇ ਨੇ ।
ਤੇ ਕੁੱਝ ਲੋਗ
ਉਸੇ ਹੀ ਜਿੰਦਗੀ ਨੂੰ ਨਰਕ ਬਣਾ ਜਾਂਦੇ ਨੇ ।
ਕੁੱਝ ਲੋਗ
ਉਮਰਾ ਦਾ ਵਾਅਦਾ ਕਰ ਜਾਂਦੇ ਨੇ ।
ਤੇ ਕੁੱਝ ਲੋਗ
ਬਸ ਜਿਸਮਾਂ ਦਾ ਲਾਹਾ ਭਰ ਜਾਂਦੇ ਨੇ ।
ਕੁੱਝ ਲੋਗ
ਜੀਣ ਦਾ ਸਹਾਰਾ ਬਣ ਜਾਂਦੇ ਨੇ
ਤੇ ਕੁੱਝ ਲੋਗ
ਮੌਤ ਦਾ ਰਾਹ ਵਖਾ ਜਾਂਦੇ ਨੇ ।
ਸੱਚ ਜਾਣੀ ਕੀਰਤ ਸਿਆ
ਏਹੀ ਲੋਗ ਦੁਨੀਆ ਤਬਾਹ ਕਰ ਜਾਂਦੇ ਨੇ ।
ਜਸਕੀਰਤ ਸਿੰਘ
ਸੰਪਰਕ :- 80544-98216
ਮੰਡੀ ਗੋਬਿੰਦਗੜ੍ਹ