ਇੱਕ ਚੁੱਪ ਸੌ ਦੁੱਖ ….।

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)

ਸਾਡੇ ਸਕੂਲਾਂ ਦੇ ਵਿੱਚ ਸਾਨੂੰ ਜੋ ਪੜ੍ਹਾਈ ਕਰਵਾਈ ਜਾਂਦੀ ਹੈ…ਉਸਦੇ ਸਿਲੇਬਸ ਨੂੰ ਜ਼ਰਾ ਕੁ ਤੀਜਾ ਨੇਤਰ ਖੋਲ੍ਹ ਕੇ ਦੇਖੋ..ਪਤਾ ਲੱਗ ਜਾਵੇਗਾ.ਕਦੇ ਉਹ ਜ਼ਿੰਦਗੀ ਦੇ ਵਿੱਚ ਕੰਮ ਆਇਆ ਹੈ?. ਅਸੀਂ ਤੇ….ਬਾਕੀ. ..ਕੰਮ ਤੁਹਾਡਾ ਹੈ…ਸਮਝਦਾਰ ਲਈ.ਇਸ਼ਾਰਾ ਹੀ ਕਾਫੀ ਹੁੰਦਾ ਹੈ….ਬੇਸਮਝਾ ਦੇ ਮੂਹਰੇ ਬੀਨ ਵਜਾ ਲੋ…ਤੇ ਭਾਵੇਂ ਢੋਲ….?

ਘਰਦੇ ਵੀ ਉਸ ਦੀ ਗੱਲ ਸੁਣਦੇ ਹਨ ਜਿਹੜਾ ਚਾਰ ਛਿੱਲੜ ਬਾਹਰੋਂ ਲਿਆਵੇ..ਹੁਣ ਕੈਪਟਨ ਦਾ ਕਮਾਊ ਪੁੱਤ…..ਭਲਾ ਕੌਣ ਹੈ….? …..ਜੇ ਪਤਾ ਹੋਵੇ ਦੱਸੋ…

ਪਿਛਲੇ ਦੋ ਹਫਤਿਆਂ ਤੋਂ ਇਸ ਦੇ ਅਯਾਸ਼ ਪੁੱਤ..ਪੁਲਿਸੀਏ..ਕਮਾਈ ਕਰਕੇ ਆਪਣੀਆਂ ਤੇ ਕੈਪਟਨ ਦੇ ਖਜ਼ਾਨੇ ਦੀ ਭੁੱਖ ਦੂਰ ਕਰ ਰਹੇ ਹਨ। ਇਹ ਸਾਊ ਪੁੱਤ ਹਨ….ਕੀ ਜੇ ਕਿਸੇ ਨੇ ਦੋ ਘੁੱਟ ਪੀ ਕੇ ਲਲਕਾਰੇ ਮਾਰਤੇ ਕੀ ਹੋ ਗਿਆ ..?… ਜੇ ਕਿਸੇ ਗਰੀਬ ਦੇ ਟੋਕਰੇ ਚ ਲੱਤ ਮਾਰਤੀ ਕਿਹੜੀ ਪਰਲੋ ਆ ਗੀ….ਭਲਾ ਜੇ ਕਿਸੇ ਘਰ ਜਾ ਵੜਿਆ…ਫੇਰ ਕੀ ਹੋ ਗਿਆ ….ਸਰਕਾਰ ਦੇ ਪੁੱਤ ਨੀ ਇਹ ਕਰਨਗੇ…ਹੋਰ ਕੌਣ ਕਰੂ?

ਹੁਣ ਕੈਪਟਨ ਸਾਹਿਬ ਨੇ ਚੋਣਾਂ ਤੋਂ ਪਹਿਲਾਂ ਜਿਹੜੀ ਵਾਅਦਾ ਕੀਤਾ ਉਹ ਪੂਰਾ ਕਰਨ ਲੱਗੇ ਹਨ.. ਕੀ ਸੀ ਵਾਅਦਾ…ਕਿ ਮੇਰੀ ਸਰਕਾਰ ਬਣੀ ਤਾਂ ਪੰਜਾਹ ਨਵੇਂ ਕਾਲਜ ਬਣਾਊਗਾ.. ਹੁਣ ਪੰਜਾਬ ਸਰਕਾਰ ਦੇ ਡਾਇਰੈਕਟਰ ਸਿੱਖਿਆ ਵਿਭਾਗ ( ਕਾਲਜਿਜ਼) ਨੇ ਇਕ ਪੱਤਰ ਜਾਰੀ ਕਰਕੇ ਅੱਠ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਹਿਦਾਇਤ ਕੀਤੀ ਹੈ ਕਿ..ਪੀ..ਟੀ..ਏ…( ਪੇਰੈਂਟਸ ਟੀਚਰਜ਼ ਅੈਸੋਸੀਏਸ਼ਨ) ,H.E.I.S. ਫੰਡ ( ਹਾਇਰ ਅੈਜੂਕੇਸ਼ਨ ਇੰਸਟੀਚਿਊਟ ਸਕੀਮ ) ਅਤੇ ਹੋਰ ਫੰਡਾਂ ਦੇ ਰੂਪ ਜਿਹਨਾਂ ਦੇ ਖਾਤੇ ਵਿੱਚ ਫੰਡ 5 ਲੱਖ ਤੋਂ ਉਪਰ ਹੈ, ਆਪਣੇ ਵਾਧੂ ਫੰਡ ਸਰਕਾਰੀ ਖਜ਼ਾਨੇ ਦੇ ਵਿੱਚ ਜਮਾਂ ਕਰਵਾਉਣ..ਤਾਂ ਜੋ ਨਵੇਂ ਕਾਲਜਾਂ ਦੀ ਉਸਾਰੀ ਕੀਤੀ ਜਾ ਸਕੇ।”

ਇਹਨੂੰ ਕਹਿੰਦੇ ਹਨ…ਨਾਲੇ ਪੁੰਨ..ਤੇ ਨਾਲੇ ਫਲੀਆਂ ….

ਸਾਡੇ ਅੱਲ ਨੱਥਾ ਸਿਓ ਹੁੰਦਾ ਸੀ….ਉਹ ਇਕ ਕਹਿੰਦਾ ….ਅਸੀਂ ਸਰਬਤ ਪੀਣ ਦੀ ਸਕੀਮ ਬਣਾਈ….ਸਭ ਨੇ….ਜੋ ਵੀ ਤਿਲ ਫੁੱਲ….ਸੀ ਦੇ ਦਿੱਤਾ…ਨੱਥੂ…ਚੁੱਪ ਕਰਕੇ ਬੈਠਾ ਰਿਹਾ…ਬਿਸ਼ਨਾ ਤਾਇਆ ਬੋਲਿਆ ….ਓ ਨਾਥੀ…ਤੂੰ ਕੀ ਪਾਇਆ ਹੈ….ਸਰਬਤ ਦੇ ਵਿੱਚ ?
.
ਨਾਥੀ ਕਹਿੰਦਾ ….ਤਾਇਆ….ਆਪਾਂ ਤੇ ਆ ਡੰਡਾ ਹੀ ਦੇਗੇ ਵਿੱਚ ਘੁੰਮਾਉਣਾ ਹੈ…ਥੋੜ੍ਹਾ ਜੋਰ ਲੱਗਦਾ ਡੰਡਾ ਫੈਨ ਤੇ….!””

ਨਾਥੀ ਦੀ ਇਹ ਗੱਲ ਕਿਤੇ ਮਨਪ੍ਰੀਤ ਬਾਦਲ ਨੇ ਸੁਣ ਲਈ ਸੀ…ਜਿਹੜੀ ਉਸ ਨੇ ਸਰਬਤ ਵਾਲੇ ਦੇਗੇ ਡੰਡਾ ਘੁਮਾਉਣ ਦੀ ਸਕੀਮ ਬਣਾਈ ਹੈ….ਜਾਣਦੇ ਹੋ..ਕੀ ਹੈ..?

ਮੰਨਦੇ..ਓ..ਨਾਥੀ ਦੀ ਸਕੀਮ ਨੂੰ ਹੁਣ ਪੰਜਾਬ ਪੱਧਰ ਤੇ ਲਾਗੂ ਹੋਉਗੀ। ਮੋਤੀ ਮਹਿਲ ਪਟਿਆਲਾ ਦੇ ਬਾਹਰ ਹਰ ਰੋਜ਼ ਡੰਡਾ ਫੇਰਿਆ ਜਾਂਦਾ ਹੈ….ਦੇਖਿਆ ਕੱਲ ਕਿਵੇਂ ਛੱਲੀਆਂ ਵਾਂਗੂੰ ਕੁੱਟੇ?

ਹੁਣ ਸੁਣੋ ਬੇਬੇ ਬਿਸ਼ਨੀ ਦੀ ਗੱਲ….

ਜਿਸ ਨੇ ਸਾਡੇ ਲਾਕੇ ਦੇ ਸਾਰੇ ਜਵਾਕ ਜੰਮੇ ਸੀ…ਉਦੋਂ …ਆ ਪ੍ਰੇਸ਼ਨ ਆਲੀ ਗੱਲ ਨੀ ਸੀ ਹੁੰਦੀ ….ਬੇਬੇ ਬਿਸ਼ਨੀ..ਹੀ ਸਿਵਲ ਸਰਜਨ ਹੁੰਦੀ ਸੀ. ਇਕ .ਮੰਜੇ ਦਾ ਹਸਪਤਾਲ….।

ਹੁਣ ਜੁਆਕ ਜੰਮਣ ਤੋਂ ਪਹਿਲਾਂ ਹੀ ਪ੍ਰੇਸ਼ਨ ਕਰਦੇ ਹਨ..ਹੱਥ ਵਿੱਚ ਜੁਆਕ ਬਾਅਦ ਵਿੱਚ ਬਿੱਲ ਪਹਿਲਾਂ ਧੱਰਦੇ ਆ?

” ਬੰਦਿਆਂ ਨੂੰ ਬੋਲਣਾ ਚਾਹੀਦਾ ਜੇ ਗੱਲ ਗਲਤ ਹੋਵੇ….ਆ ਮਾਸਟਰ ਸਕੂਲਾਂ ਚ ਭੜਾਈ ਜਾਣਗੇ..ਇਕ ਚੁੱਪ ਸੌ ਸੁੱਖ ….ਪੁੱਤ…ਅਸਲ ਵਿੱਚ …ਇਕ ਚੁੱਪ ਸੌ ਦੁੱਖਾਂ ਦੀ ਜੜ੍ਹ ਹੁੰਦੀ ਹੈ….”

ਭਲਾ ਜਦੋਂ ਨੋਟ ਬੰਦੀ ਕੀਤੀ …ਲੋਕ ਬੋਲੇ ਹੁੰਦੇ ਨਹੀਂ .ਜੇ ਬੋਲੇ …ਤਾਂ ਗੰਗਾ ਵਿੱਚ ਲਾਸ਼ਾਂ ਨਾ ਤਰਦੀਆਂ….ਪਤਾ ਨੀ ਲੋਕਾਂ ਦੀ ਬੁੱਧੀ ਕਿਹੜਾ

ਗਧਾ ਚਰ ਗਿਆ …..ਮੌਨੀ ਬਾਬਾ ਬਣ ਗਏ…ਜੋ ਬੋਲਦੇ ਨੇ ਉਹ ਤੇ ਪਾਗਲ ਹੈ…
…..

ਖੈਰ ਛੱਡੋ ਬੇਬੇ ਬਿਸ਼ਨੀ ਦੀਆਂ ਗੱਲਾਂ ਨੂੰ ਤੁਸੀਂ ਦੱਸੋ ਕਿੰਨਾ ਕੁ ਬੋਲਦੇ ਹੋ…ਜੇ ਬੋਲਦੇ ਹੋ….ਤਾਂ ਬੋਲੋ….?

ਹੁਣ ਇਹ ਨਾ ਕਿਹੋ ਕਿ ਅਸੀਂ ਨ੍ਰਿਪਇੰਦਰ ਰਤਨ ਦੀ ਕਿਤਾਬ ਪੜ੍ਹ ਲਈ…..ਜੋ ਬੋਲੋ.ਉਹ ਗਦਾਰ…..!””

ਬਾਕੀ.ਹੁਣ ਤੇ ਪਾਣੀ ਸਿਰੋ ਲੰਘ ਗਿਆ …ਹੁਣ ਡੁੱਬਣਾ ਕੇ ਜਿਉਦੇ ਰਹਿਣਾ…ਤੁਹਾਡੇ ਹੱਥ…ਹੈ…!””

ਸਿੱਖਿਆ ਦੇ ਵਪਾਰੀ…ਤੇ ਲਲਾਰੀ
ਅਧਿਕਾਰੀ ਤੇ ਲਿਖਾਰੀ
ਸਭ ਘਿਓ ਖਿਚੜੀ ਹਨ!””
ਤੁਸੀ ਕਦੋਂ ਹੋਣਾ ਕੱਠੇ….?

ਸੁਝਾਅ
ਸਰਕਾਰ ਨੂੰ ਨਾਥੀ ਦਾ ਸੁਝਾਅ ਹੈ…ਸਕੂਲ .ਕਾਲਜ ਤੇ ਯੂਨੀਵਰਸਿਟੀ ਦੇ ਸਿਲੇਬਸ ਵਿੱਚ ….ਗਿੱਦੜ ਕੁੱਟ…ਭੂਰਾ ਕੁੱਟ…ਤੇ ਭੱਜਣ ਦੀਆਂ …ਚੁੱਪ ਰਹਿਣ ਦੀ ਤਿਆਰੀ ਕਰਵਾਈ ਜਾਵੇ….ਪੜ੍ਹਾਈ ਕਰਵਾ ਕੀ ਕਰਨਾ..ਖਾਣੀ ਤੇ ਕੁੱਟ ਹੀ ਹੈ !
ਕੁੱਟ ਖਾਣ ਦੇ ਡਿਪਲੋਮੇ ਡਿਗਰੀਆਂ ਹੋਣ….
ਨਾ ਰਹੇ ਬਾਂਸ ਤੇ ਵੱਜੇ ਬੰਸਰੀ….!
ਦੇਖਿਆ ਇਕ ਚੁੱਪ ਕਿੰਨੇ ਦੁੱਖ …ਨਹੀਂ ਇਥੇ ਸੁੱਖ ?
ਜੋ ਸੁੱਖ ਵਿਦੇਸ਼ੀ ਹੈ..ਇਥੇ ਕਿਥੇ ਹੈ….!

ਬੁੱਧ ਸਿੰਘ ਨੀਲੋੰ

9464370823

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੱਗ ਜਣਨੀਏ
Next articleਧੁਨੀਆਂ ਦੇ ਅਰਥਾਂ ਨੂੰ ਪਰਖਣ ਦੀ ਕਸੌਟੀ ਕੀ ਹੈ?