ਇੱਕ ਅੱਖ ਤੋਂ ਕਾਣਾ ਬਾਬਾ

ਮਨਿੰਦਰ ਸਿੰਘ ਘੜਾਮਾਂ

(ਸਮਾਜ ਵੀਕਲੀ)

ਹਰ ਵਰਗ ‘ਚ ਚਾਰੇ ਪਾਸੇ, ਹੱਦੋਂ ਵੱਧ ਮਹਿੰਗਾਈ ਹੋਈ;
ਅਨਪੜਾਂ ਦੀ ਸਰਕਾਰ ਕੋਲੋਂ, ਨਾ ਮਸਲੇ ਦਾ ਨਿਕਲੇ ਹੱਲ ਕੋਈ;
ਮਾਈਨਸ ਵਿੱਚ ਹੈ ਜੀ.ਡੀ.ਪੀ ਆਈ, ਹੋ ਕਾਰੋਬਾਰ ਵੀ ਠੱਪ ਗਿਆ;
ਇੱਕ ਅੱਖ ਤੋਂ ਕਾਣਾ ਬਾਬਾ, ਹੁਣ ਵੀ ਸਲਵਾਰ ਪਾ ਕੇ ਨੱਠ ਗਿਆ;
ਉੱਚੀ – ਉੱਚੀ ਸੀ ਰੋਲਾ ਪਾਉਂਦਾ, 60 ਨੂੰ ਸੀ ਪੈਟਰੋਲ ਜਦੋਂ;
ਚੁੱਲ੍ਹਾ ਚੱਕ ਸੀ ਸੜਕਾਂ ਤੇ ਆਉਂਦਾ, 430 ਨੂੰ ਸੀ ਗੈਸ ਉਦੋਂ;
ਪੈਟਰੋਲ 100 ਤੋ ਪਾਰ ਹੈ ਹੋਇਆ, ਸੈਲੰਡਰ ਵੀ 800 ਟੱਪ ਗਿਆ;
ਇੱਕ ਅੱਖ ਤੋਂ ਕਾਣਾ ਬਾਬਾ, ਹੁਣ ਵੀ ਸਲਵਾਰ ਪਾ ਕੇ ਨੱਠ ਗਿਆ;
ਪਹਿਲਾਂ ਤਾਂ ਦਾਲ ਲੂਣ ਨਾਲ ਖਾ ਲੈਂਦੇ ਸੀ, ਹੁਣ ਲੂਣ ਵੀ ਮਹਿੰਗਾ ਹੋਇਆ ਆ;
ਭੁੱਖ ਹੜਤਾਲ਼ ਸੀ ਜੋ ਕਰਦਾ ਪਹਿਲਾਂ, ਹੁਣ ਰੱਜ ਕੇ ਕਿੱਥੇ ਸੋਇਆਂ ਆ;
ਮਹਿੰਗਾਈ ਆ – ਮਹਿੰਗਾਈ ਆ, ਸੀ ਉੱਚੀ-ਉੱਚੀ ਲਾ ਰੱਟ ਗਿਆ;
ਇੱਕ ਅੱਖ ਤੋਂ ਕਾਣਾ ਬਾਬਾ, ਹੁਣ ਵੀ ਸਲਵਾਰ ਪਾ ਕੇ ਨੱਠ ਗਿਆ;
ਤੇਲ, ਰੇਲ, ਹਵਾਈ-ਅੱਡੇ ਕੀ, ਸੱਭ ਵੇਚਤਾ ਇਹਨਾ ਚੋਰਾਂ ਨੇ;
ਧਰਮ ਦੇ ਨਾਂ ਤੇ ਲੋਕਾਂ ਲੜਾਤੇ, ਕਹਿਣ ਬਾਬੇ ਦੀਆ ਮਹਿਰਾ ਨੇ;
ਜਖ਼ਮ ਕਦੇ ਨਾ ਭਰਨੇ ਇਹ, ਮਾਰ ਜੋ ਡੂੰਘੀ ਸੱਟ ਗਿਆ;
ਇੱਕ ਅੱਖ ਤੋਂ ਕਾਣਾ ਬਾਬਾ, ਹੁਣ ਵੀ ਸਲਵਾਰ ਪਾ ਕੇ ਨੱਠ ਗਿਆ;
ਕਿਸਾਨੀ ਤੇ ਵੀ ਅੱਖ ਰੱਖ ਲਈ, ਸਬਰ ਇਹਨਾਂ ਤੋ ਹੋਇਆ ਨੀ;
ਹੱਕਾਂ ਲਈ ਜੱਦ ਸੜਕਾਂ ਤੇ ਆਏ, ਕਿਉਂ ਆ ਕੇ ਇਹਨਾਂ ਲਈ ਰੋਈਆਂ ਨੀ;
ਕਿਸਾਨ ਹੀ ਸਭ ਪੈਦਾ ਕਰਦਾ, ਤੂੰ ਜਿਹਦਾ ਨਾਮ ਪਤੰਜਲੀ ਰੱਖ ਗਿਆ;
ਇੱਕ ਅੱਖ ਤੋਂ ਕਾਣਾ ਬਾਬਾ, ਹੁਣ ਵੀ ਸਲਵਾਰ ਪਾ ਕੇ ਨੱਠ ਗਿਆ;
ਮਨਿੰਦਰ ਸਿੰਘ ਘੜਾਮਾਂ

9779390233

Previous articleਡੀ ਟੀ ਐੱਫ ਆਗੂ ਦਾਤਾਰ ਸਿੰਘ ਦੇ ਦਿਹਾਂਤ ਉੱਪਰ ਵੱਖ-ਵੱਖ ਜੱਥੇਬੰਦੀਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
Next articleਘਰ ਜਵਾਈ