ਡੀ ਟੀ ਐੱਫ ਆਗੂ ਦਾਤਾਰ ਸਿੰਘ ਦੇ ਦਿਹਾਂਤ ਉੱਪਰ ਵੱਖ-ਵੱਖ ਜੱਥੇਬੰਦੀਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਮੁਲਾਜ਼ਮ ਲਹਿਰ ਦੇ ਮੋਢੀ ਆਗੂ, ਦੱਬੇ ਕੁੱਚਲੇ ਲੋਕਾਂ ਅਤੇ ਮੁਲਾਜ਼ਮਾਂ ਦੇ ਹੱਕਾਂ ਲਈ ਆਵਾਜ਼ ਉਠਾਉਣ ਵਾਲੇ ਡੀ.ਟੀ.ਐਫ ਦੇ ਬਾਨੀ ਪ੍ਰਧਾਨ ਸਾਥੀ ਦਾਤਾਰ ਸਿੰਘ ਦੇ ਅਚਾਨਕ ਅਕਾਲ ਚਲਾਣੇ ਉਪਰ ਵੱਖ-ਵੱਖ ਮੁਲਾਜ਼ਮ, ਕਿਸਾਨ ਅਤੇ ਮਜ਼ਦੂਰ ਯੂਨੀਅਨਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਡੀ.ਐਫ.ਐਫ ਦੇ ਸੂਬਾਈ ਆਗੂ ਸੁਖਚੈਨ ਸਿੰਘ ਬੱਧਨ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ  ਜਥੇਬੰਦੀ ਦੇ ਆਗੂਆਂ ਵੱਲੋਂ ਦੋ ਮਿੰਟ ਦਾ ਮੌਨ ਰੱਖ ਕੇ ਸਾਥੀ ਦਾਤਾਰ ਸਿੰਘ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ, ਮਜ਼ਦੂਰਾਂ ਕਿਸਾਨਾਂ ਦੇ ਹੱਕਾਂ ਲਈ ਲੜੇ ਘੋਲ਼ ਵਿੱਚ ਸਾਥੀ ਦਾਤਾਰ ਸਿੰਘ ਵੱਲੋਂ ਪਾਏ ਗਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਇਸ ਮੌਕੇ ਕੰਵਰਦੀਪ ਸਿੰਘ ਕੇ.ਡੀ, ਬਲਜੀਤ ਸਿੰਘ ਟਿੱਬਾ, ਸੁਖਦੇਵ ਸਿੰਘ ਬੂਲਪੁਰ, ਅਜੇ ਕੁਮਾਰ , ਅਸ਼ਵਨੀ ਕੁਮਾਰ, ਜਗਜੀਤ ਸਿੰਘ ਬੂਲਪੁਰ, ਕੁਲਦੀਪ ਠਾਕੁਰ,ਅਜੇ ਗੁਪਤਾ, ਸਰਬਜੀਤ ਸਿੰਘ ਆਦਿ ਹਾਜ਼ਰ ਸਨ। ਇਸੇ ਤਰ੍ਹਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਜਥੇਦਾਰ ਪਰਮਜੀਤ ਸਿੰਘ ਖਾਲਸਾ, ਸੁਖਪ੍ਰੀਤ ਸਿੰਘ ਪੱਸਣ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਨਿਰਮਲ ਸਿੰਘ ਸ਼ੇਰ ਪੁਰ, ਮਾਸਟਰ ਕੇਡਰ ਯੂਨੀਅਨ ਦੇ ਆਗੂ ਨਰੇਸ਼ ਕੋਹਲੀ,ਸੀ.ਪੀ.ਆਈ ਦੇ ਆਗੂ ਮਾਸਟਰ ਚਰਨ ਸਿੰਘ , ਕਾਮਰੇਡ ਰਜਿੰਦਰ ਸਿੰਘ ਰਾਣਾ  ,ਕੀ . ਐੱਸ.ਯੂ ਦੇ ਪ੍ਰਧਾਨ ਸੁਖਦੇਵ ਸਿੰਘ ਟਿੱਬਾ, ਈ ਟੀ ਟੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਰਛਪਾਲ ਸਿੰਘ ਵੜੈਚ, ਸਰਪ੍ਰਸਤ ਇੰਦਰਜੀਤ ਸਿੰੰਘ ਬਿਧੀਪੁਰ,ਜਸਵਿੰਦਰ ਸਿੰਘ ਸ਼ਿਕਾਰਪੁਰ,ਲਖਵਿੰਦਰ ਸਿੰਘ ਟਿੱਬਾ, ਅਵਤਾਰ ਸਿੰਘ, ਯੋਗੇਸ਼ ਸ਼ੌਰੀ, ਯਾਦਵਿੰਦਰ ਸਿੰਘ, ਮਨਜਿੰਦਰ ਸਿੰਘ ਠੱਟਾ, ਈ ਟੀ ਯੂ ਦੇ ਸੂਬਾਈ ਆਗੂ ਰਵੀ ਵਾਹੀ, ਹਰਜਿੰਦਰ ਸਿੰਘ ਢੋਟ,ਵਿਸ਼ਵਦੀਪਕ ਕਾਲੀਆ,ਬੀ ਐੱਡ ਫਰੰਟ ਤੋਂ ਸਰਤਾਜ ਸਿੰਘ,ਅਧਿਆਪਕ ਦਲ ਦੇ ਸੂਬਾਈ ਆਗੂ ਗੁਰਮੁੱਖ ਸਿੰਘ ਬਾਬਾ, ਮਾਸਟਰ ਕੇਡਰ ਤੋਂ ਨਰੇਸ਼ ਕੋਹਲੀ, ਸਨਦੀਪ ਕੁਮਾਰ , ਆਦਿ ਨੇ  ਦਾਤਾਰ ਸਿੰਘ ਦੇ ਦਿਹਾਂਤ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Previous articleਰੁਲ਼ਦੂ ਕੋਠੇ ਚੜ੍ ਕੇ ਕੂਕਿਆ
Next articleਇੱਕ ਅੱਖ ਤੋਂ ਕਾਣਾ ਬਾਬਾ