(ਸਮਾਜ ਵੀਕਲੀ)
ਦਿਲ ਦੀਆਂ ਗੰਢਾਂ ਕਦੇ ਨਾ ਖੁੱਲ੍ਹਣ,
ਚਾਹੇ ਤਨ ਹੋ ਜਾਏ ਲੀਰੋ – ਲੀਰੀ।
ਇਸ਼ਕ ਤੇਰੇ ਦੀ ਚਰਖੜੀ ਚੜ੍ਹਨਾ,
ਡਾਹਢੇ ਸੰਗ ਪ੍ਰੀਤ ਨਿਭਾਉਣੀ।
ਚਾਹੇ ਰੋਮ – ਰੋਮ ਦਾ ਕੀਮਾ – ਕੀਮਾ ਹੋ ਜਾਏ,
ਅਸਾਂ ਇਸ਼ਕ ਫ਼ਕੀਰੀ ਪਾਉਣੀ।
ਜਿੱਥੇ ਲਗਣ ਸਿਰਾਂ ਦੇ ਤੰਬੂ,
ਇਹ ਇਸ਼ਕ ਸਿਦਕ ਦੀ ਛਾਉਣੀ।
ਦਿਲੀਂ ਜਿਹਨਾਂ ਦੇ ਇਸ਼ਕ ਦੀਆਂ ਗੰਢਾਂ,
ਉਹਨਾਂ ਦੀ ਸੇਕ ਸ਼ਹਾਦਤ ਹੋਣੀ
ਅੰਬਰ ਉਹਨਾਂ ਜਲਥਲ ਕੀਤਾ,
ਜਿਹਨਾਂ ਨੈਣੀਂ ਇਸ਼ਕ ਪਿਆਲਾ ਪੀਤਾ।
✍️ ਸਰਵਣ ਸੰਗੋਜਲਾ