ਇਲੀਟ ਕਲਾਸਿਕ ਓਪਨ ਬਾਡੀ ਬਿਲਡਿੰਗ ਚੈਂਪੀਅਨਸ਼ਿਪ

ਲੁਧਿਆਣਾ- ‘ਦਿ ਬਾਡੀਬੇ’ ਵੱਲੋਂ ਇਲੀਟ ਕਲਾਸਿਕ ਓਪਨ ਬਾਡੀ ਬਿਲਡਿੰਗ ਐਂਡ ਫਿਟਨੈੱਸ ਮਾਡਲ ਚੈਂਪੀਅਨਸ਼ਿਪ ਕਰਵਾਈ ਗਈ। ਇਸ ਵਿੱਚ ਵੱਖ-ਵੱਖ ਸ਼ਹਿਰਾਂ ਤੋਂ 200 ਦੇ ਕਰੀਬ ਪ੍ਰਤੀਭਾਗੀਆਂ ਨੇ ਸ਼ਿਰਕਤ ਕੀਤੀ। ਚੈਂਪੀਅਨਸ਼ਿਪ ਵਿੱਚ ਲੜਕੇ ਅਤੇ ਲੜਕੀਆਂ ਨੇ ਜੂਨੀਅਰ ਬਾਡੀ ਬਿਲਡਿੰਗ, ਮਾਸਟਰ ਬਾਡੀ ਬਿਲਡਿੰਗ ਆਦਿ 9 ਵੱਖ ਵੱਖ ਸ਼੍ਰੇਣੀਆਂ ’ਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਜੂਨੀਅਰ ਕੈਟਾਗਰੀ ਸ਼੍ਰੇਣੀ ਵਿੱਚ ਅਮਨ ਰਾਣਾ, ਫਿਜ਼ਿਕ ਵਰਗ ਵਿੱਚੋਂ ਕ੍ਰਿਸ਼ਨ ਪ੍ਰਤਾਪ, ਕਲਾਸਿਕ ਬਾਡੀ ਬਿਲਡਿੰਗ ’ਚ ਹੈਦਰ ਮਲਿਕ, ਮਾਸਟਰ ਬਾਡੀ ਬਿਲਡਿੰਗ ’ਚ ਰਾਇਸ ਜ਼ਾਦਾ ਤੋਂ ਇਲਾਵਾ ਮੁਹੰਮਦ, ਰੀਟਾ ਦੇਵੀ, ਸਨੇਹਾ ਜੈਸਵਾਲ ਨੇ ਵੱਖ ਵੱਖ ਮੁਕਾਬਲਿਆਂ ਵਿੱਚੋਂ ਜਿੱਤ ਪ੍ਰਾਪਤ ਕੀਤੀ। ਇਸ ਦੌਰਾਨ ਯੂਨਸ ਈ ਸ਼ੇਖ, ਇਮਰਾਨ ਖਾਨ, ਅਬੂਬਕਰ, ਸੰਦੀਪ ਯਾਦਵ, ਮੋਹਸਿਨ ਖਾਨ, ਸ਼ਰਮੀਲਾ ਭੱਟਾਚਾਰੀ, ਪੁਨੀਤ ਸੰਧੂ ਅਤੇ ਹਰਮਿੰਦਰ ਦੂਲੋਵਲ ਨੇ ਜੱਜਾਂ ਦੀ ਭੂਮਿਕਾ ਨਿਭਾਈ। ਪ੍ਰਬੰਧਕ ਸੰਨੀ ਗੋਇਲ, ਬਾਦਲ ਸ਼ਰਮਾ ਅਤੇ ਪ੍ਰਤੀ ਸ਼੍ਰੀਬਾਸ ਨੇ ਕਿਹਾ ਕਿ ਨੌਜਵਾਨਾਂ ਵਿੱਚ ਬਾਡੀ ਬਿਲਡਿੰਗ ਦਾ ਸ਼ੌਕ ਵਧ ਰਿਹਾ ਹੈ।

Previous articleਇਰਾਕ ਦਾ ਮੁਰੜੀ ਬਣਿਆ ‘ਮਹਾਂਭਾਰਤ ਕੇਸਰੀ’
Next articleਖੱਟੜਾ ਕਬੱਡੀ ਕੱਪ: ਬਾਬਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਕਬੱਡੀ ਅਕੈਡਮੀ ਜੇਤੂ