ਨਵੀਂ ਦਿੱਲੀ (ਸਮਾਜ ਵੀਕਲੀ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਬੰਗਲਾਦੇਸ਼ ਦੀ ਹਮਰੁਤਬਾ ਸ਼ੇਖ ਹਸੀਨਾ ਨੂੰ ਫੋਨ ਕਰ ਕੇ ਕਸ਼ਮੀਰ ਦਾ ਮੁੱਦਾ ਉਠਾਇਆ। ਪਾਕਿਸਤਾਨ ਦੀ ਸਰਕਾਰੀ ਖ਼ਬਰ ਏਜੰਸੀ ਮੁਤਾਬਕ ਇਮਰਾਨ ਨੇ ਹਸੀਨਾ ਨੂੰ ਇਸਲਾਮਾਬਾਦ ਆਉਣ ਦਾ ਸੱਦਾ ਦਿੰਦਿਆਂ ਕਸ਼ਮੀਰ ਦੇ ਹਾਲਾਤ ਵੱਲ ਧਿਆਨ ਦਿਵਾਇਆ ਅਤੇ ਕਿਹਾ ਕਿ ਜੰਮੂ ਕਸ਼ਮੀਰ ਵਿਵਾਦ ਦਾ ਸ਼ਾਂਤੀਪੂਰਨ ਢੰਗ ਨਾਲ ਹੱਲ ਕੱਢਣਾ ਜ਼ਰੂਰੀ ਹੈ ਤਾਂ ਜੋ ਖਿੱਤੇ ’ਚ ਸ਼ਾਂਤੀ ਬਣੀ ਰਹੇ। ਢਾਕਾ ਦੀ ਸਰਕਾਰੀ ਖ਼ਬਰ ਏਜੰਸੀ ਨੇ ਕਸ਼ਮੀਰ ਮੁੱਦੇ ਬਾਰੇ ਖਾਮੋਸ਼ੀ ਰੱਖੀ ਹੋਈ ਹੈ। ਉਂਜ ਇਮਰਾਨ ਨੇ ਬੰਗਲਾਦੇਸ਼ ’ਚ ਕਰੋਨਾਵਾਇਰਸ ਦੇ ਹਾਲਾਤ ਬਾਰੇ ਵੀ ਹਸੀਨਾ ਨਾਲ ਚਰਚਾ ਕੀਤੀ।
HOME ਇਮਰਾਨ ਨੇ ਸ਼ੇਖ ਹਸੀਨਾ ਨੂੰ ਫੋਨ ਕਰ ਕੇ ਕਸ਼ਮੀਰ ਮੁੱਦਾ ਉਠਾਇਆ