HOME ਜੀ ਡੀ ਗੋਇਨਕਾ ਸਕੂਲ ਕਪੂਰਥਲਾ ਨੇ ਸਹੋਦਿਆ ਇੰਟਰ ਸਕੂਲ ਵਾਦ-ਵਿਵਾਦ ਮੁਕਾਬਲਾ ਜਿੱਤਿਆ

ਜੀ ਡੀ ਗੋਇਨਕਾ ਸਕੂਲ ਕਪੂਰਥਲਾ ਨੇ ਸਹੋਦਿਆ ਇੰਟਰ ਸਕੂਲ ਵਾਦ-ਵਿਵਾਦ ਮੁਕਾਬਲਾ ਜਿੱਤਿਆ

ਕਪੂਰਥਲਾ,  (ਸਮਾਜ ਵੀਕਲੀ)  (ਕੌੜਾ)- ਸਕੂਲਾਂ ਵਿੱਚ ਕਰਵਾਏ ਗਏ ਵੱਖ-ਵੱਖ ਮੁਕਾਬਲੇ ਜਿੱਥੇ ਬੱਚਿਆਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਦੇ ਹਨ, ਉੱਥੇ ਉਨ੍ਹਾਂ ਨੂੰ ਆਪਣੇ ਭਵਿੱਖ ਲਈ ਤਿਆਰ ਕਰਦੇ ਹਨ। ਜੀ.ਡੀ.ਗੋਇਨਕਾ ਇੰਟਰਨੈਸ਼ਨਲ ਸਕੂਲ ਕਪੂਰਥਲਾ ਦੀਆਂ ਦੋ ਵਿਦਿਆਰਥਣਾਂ ਮਨਵੀਨ ਕੌਰ ਅਤੇ ਮਨਵੀਰ ਕੌਰ ਨੇ ਲਿਟਲ ਏੰਜਲ ਕੋਇਡ ਸਕੂਲ  ਵਿਖੇ ਹੋਏ ਸਹੋਦਿਆ ਮੁਕਾਬਲੇ ਵਿਚ ਇੰਟਰ ਸਕੂਲ ਪੰਜਾਬੀ ਵਾਦ-ਵਿਵਾਦ  ਮੁਕਾਬਲੇ ਵਿੱਚ  ਭਾਗ ਲਿਆ, ਜਿਸ ਵਿਚ ਗਿਆਰਵੀਂ ਜਮਾਤ ਦੀ ਵਿਦਿਆਰਥਣ ਮਨਵੀਰ ਕੌਰ ਤੀਜੇ ਸਥਾਨ ‘ਤੇ ਰਹੀ | ਜ਼ਿਕਰਯੋਗ ਹੈ ਕਿ ਇਸ ਮੁਕਾਬਲੇ ਵਿੱਚ ਕਪੂਰਥਲਾ ਦੇ 13 ਸੀਬੀਐਸਈ ਸਕੂਲਾਂ ਨੇ ਭਾਗ ਲਿਆ। ਜੀ.ਡੀ.ਗੋਇਨਕਾ ਸਕੂਲ ਦੀ ਵਿਦਿਆਰਥਣ ਮਨਵੀਰ ਕੌਰ ਨੇ ਦਿੱਤੇ ਗਏ ਵਿਸ਼ੇ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਸ਼ਲਾਘਾਯੋਗ ਪ੍ਰਦਰਸ਼ਨ ਕਰਕੇ ਤੀਜਾ ਸਥਾਨ ਹਾਸਲ ਕੀਤਾ | ਸਕੂਲ ਦੇ ਚੇਅਰਮੈਨ ਸੁਖਦੇਵ ਸਿੰਘ ਜੀ, ਪ੍ਰਿੰਸੀਪਲ ਸ਼੍ਰੀਮਤੀ ਪਰਮਿੰਦਰ ਕੌਰ ਜੀ ਨੇ ਇਸ ਮੌਕੇ ਜੇਤੂ ਵਿਦਿਆਰਥਣ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕਾਵਿ-ਸੂਝ
Next articleਸਾਡੀ ਭਾਸ਼ਾ: ਪੰਜਾਬੀ ਸ਼ਬਦਾਂ ਦੇ ਅੰਤ ਵਿੱਚ ਊੜੇ (ੳ) ਅੱਖਰ ਦੀ ਸਥਿਤੀ