ਇਤਰਾਜ਼ਯੋਗ ਟਿੱਪਣੀ ਦੇ ਰੋਸ ਵਜੋਂ ਐਡਮਿੰਟਨ ‘ਚ ਪੰਜਾਬੀ ਗਾਇਕ ਗੁਰਦਾਸ ਮਾਨ ਖ਼ਿਲਾਫ਼ ਰੋਸ ਪ੍ਰਦਰਸ਼ਨ

ਐਡਮਿੰਟਨ : ਐਬਸਫੋਰਡ ‘ਚ ਹੋਏ ਸ਼ੋਅ ਦੌਰਾਨ ਗੁਰਦਾਸ ਮਾਨ ਵੱਲੋਂ ਮੁਜ਼ਾਹਰਾਕਾਰੀ ਬਾਰੇ ਵਰਤੀ ਗਈ ਇਤਰਾਜ਼ਯੋਗ ਸ਼ਬਦਾਵਲੀ ਨੂੰ ਲੈ ਕੇ ਸੋਮਵਾਰ ਨੂੰ ਐਡਮਿੰਟਨ ‘ਚ ਸੌ ਤੋਂ ਵੱਧ ਮੁਜ਼ਾਹਰਾਕਾਰੀਆਂ ਨੇ ਗੁਰਦਾਸ ਮਾਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਮੁਜ਼ਾਹਰਾਕਾਰੀਆਂ ਨੇ ਹੱਥਾਂ ‘ਚ ਮਾਨ ਖ਼ਿਲਾਫ਼ ਨਾਅਰਿਆਂ ਵਾਲੇ ਬੈਨਰ ਚੁੱਕੇ ਹੋਏ ਸਨ।

ਮੁਜ਼ਾਹਰੇ ਦਾ ਅਸਰ ਗੁਰਦਾਸ ਮਾਨ ਦੇ ਐਡਮਿੰਟਨ ਵਿਖੇ ਹੋਏ ਸ਼ੋਅ ‘ਚ ਵੀ ਦੇਖਣ ਨੂੰ ਮਿਲਿਆ। ਦਰਸ਼ਕਾਂ ਦੀ ਗਿਣਤੀ ਆਮ ਨਾਲੋਂ ਕਾਫ਼ੀ ਘੱਟ ਸੀ। ਅਖ਼ੀਰ ਤਕ ਜ਼ਿਆਦਾਤਰ ਕੁਰਸੀਆਂ ਖਾਲੀ ਰਹੀਆਂ। ਸ਼ੋਅ ਦੌਰਾਨ ਤਿੰਨ ਮੁਜ਼ਾਹਰਾਕਾਰੀਆਂ ਨੇ ਹਾਲ ‘ਚ ਜਾ ਕੇ ਗੁਰਦਾਸ ਮਾਨ ਦਾ ਤਿੱਖਾ ਵਿਰੋਧ ਕੀਤਾ।

ਗੁਰਦਾਸ ਮਾਨ ਭਾਵੇਂ ਕੁਝ ਸਮੇਂ ਲਈ ਉੱਚੀ ਆਵਾਜ਼ ‘ਚ ਬੋਲੇ ਪਰ ਐਬਸਫੋਰਡ ‘ਚ ਵਰਤੀ ਭਾਸ਼ਾ ਵਰਤਣ ਤੋਂ ਗੁਰੇਜ਼ ਕੀਤਾ। ਗੁਰਦਾਸ ਮਾਨ ਨੇ ਦੱਬੀ ਜ਼ੁਬਾਨ ‘ਚ ਮਾਫੀ ਮੰਗੀ। ਉਨ੍ਹਾਂ ਇਹ ਵੀ ਕਿਹਾ ਕਿ ਇਨਸਾਨ ਅੰਦਰ ਇਕ ਜੀਵ ਬੈਠਾ ਹੈ ਜੋ ਇਨਸਾਨ ਦੀ ਮਤ ਮਾਰ ਦਿੰਦਾ ਹੈ। ਮਾਨ ਨੇ ਭਾਵੁਕ ਲਹਿਜ਼ੇ ਨਾਲ ਕਿਹਾ ਕਿ ਪੰਜਾਬੀ ਲਈ ਜਿਊਂਦਾ ਹਾਂ ਤੇ ਪੰਜਾਬੀ ਲਈ ਹੀ ਚਲੇ ਜਾਣਾ ਹੈ।

Previous articleਰੂਸ ਤੋਂ ਬਾਅਦ ਚੀਨ ਪੁੱਜੇ ਤਾਲਿਬਾਨ ਦੇ ਪ੍ਰਤੀਨਿਧੀ
Next articleਪਾਕਿ ‘ਚ ਹਿੰਦੂ ਕੁੜੀ ਦੀ ਹੱਤਿਆ ਦੀ ਨਿਆਇਕ ਜਾਂਚ ਤੋਂ ਜੱਜ ਦੀ ਨਾਂਹ