World ਪਾਕਿ ‘ਚ ਹਿੰਦੂ ਕੁੜੀ ਦੀ ਹੱਤਿਆ ਦੀ ਨਿਆਇਕ ਜਾਂਚ ਤੋਂ ਜੱਜ ਦੀ...

ਪਾਕਿ ‘ਚ ਹਿੰਦੂ ਕੁੜੀ ਦੀ ਹੱਤਿਆ ਦੀ ਨਿਆਇਕ ਜਾਂਚ ਤੋਂ ਜੱਜ ਦੀ ਨਾਂਹ

ਕਰਾਚੀ  : ਪਾਕਿਸਤਾਨ ਦੀ ਇਕ ਸਥਾਨਕ ਅਦਾਲਤ ਦੇ ਜੱਜ ਨੇ ਸ਼ੱਕੀ ਹਾਲਾਤ ‘ਚ ਮਿ੍ਤਕ ਮਿਲੀ ਹਿੰਦੂ ਵਿਦਿਆਰਥਣ ਨਮਰਤਾ ਚੰਦਾਨੀ ਮਾਮਲੇ ਦੀ ਨਿਆਇਕ ਜਾਂਚ ਤੋਂ ਨਾਂਹ ਕਰ ਦਿੱਤੀ ਹੈ। ਇਸ ਮਾਮਲੇ ਨੂੰ ਲੈ ਕੇ ਵਿਰੋਧ ਮੁਜ਼ਾਹਰਿਆਂ ਤੋਂ ਬਾਅਦ ਗ੍ਰਹਿ ਵਿਭਾਗ ਨੇ ਇਸ ਦੀ ਨਿਆਇਕ ਜਾਂਚ ਦਾ ਆਦੇਸ਼ ਦਿੱਤਾ ਸੀ।

ਪਾਕਿਸਤਾਨ ਦੇ ਸਿੰਧ ਸੂਬੇ ਦੇ ਘੋਟਕੀ ਜ਼ਿਲ੍ਹੇ ਦੀ ਰਹਿਣ ਵਾਲੀ ਨਮਰਤਾ ਲਰਕਾਨਾ ਦੇ ਬੀਬੀ ਆਸਿਫਾ ਡੈਂਟਲ ਕਾਲਜ ‘ਚ ਗ੍ਰੈਜੂਏਸ਼ਨ ਦੀ ਵਿਦਿਆਰਥਣ ਸੀ। ਉਸ ਦੀ ਲਾਸ਼ 16 ਦਸੰਬਰ ਨੂੰ ਹੌਸਟਲ ਦੇ ਕਮਰੇ ‘ਚ ਫਾਹੇ ਨਾਲ ਲਟਕੀ ਮਿਲੀ ਸੀ। ਡਾਨ ਅਖ਼ਬਾਰ ਮੁਤਾਬਕ ਲਰਕਾਨਾ ਦੀ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਦੇ ਜੱਜ ਗ੍ਹਿ ਵਿਭਾਗ ਦੇ ਆਦੇਸ਼ ਦੇ ਬਾਵਜੂਦ ਨਮਰਤਾ ਮਾਮਲੇ ਦੀ ਨਿਆਇਕ ਜਾਂਚ ਕਰਵਾਉਣ ਦੇ ਖ਼ਿਲਾਫ਼ ਦਿਸੇ। ਪੁਲਿਸ ਨੇ ਇਸ ਬਾਰੇ ‘ਚ ਗ੍ਰਹਿ ਸਕੱਤਰ ਅਬਦੁਲ ਕਬੀਰ ਕਾਜ਼ੀ ਨੂੰ ਸੂਚਿਤ ਕਰ ਦਿੱਤਾ ਹੈ। ਗ੍ਰਹਿ ਸਕੱਤਰ ਇਸ ਸਮੇਂ ਵਿਦੇਸ਼ ਦੌਰੇ ‘ਤੇ ਹਨ।

32 ਸ਼ੱਕੀ ਹਿਰਾਸਤ ‘ਚ

ਪੁਲਿਸ ਇਸ ਮਾਮਲੇ ‘ਚ ਹੁਣ ਤਕ 32 ਲੋਕਾਂ ਨੂੰ ਹਿਰਾਸਤ ‘ਚ ਲੈ ਚੁੱਕੀ ਹੈ। ਫੜੇ ਗਏ ਲੋਕਾਂ ‘ਚ ਨਮਰਤਾ ਦੇ ਦੋ ਸਹਿਪਾਠੀ ਮੇਹਰਾਨ ਅਬੋ੍ ਤੇ ਅਲੀ ਸ਼ਾਨ ਮੇਮਨ ਵੀ ਹਨ। ਪੁਲਿਸ ਇਨ੍ਹਾਂ ਦੋਵਾਂ ਦੇ ਮੋਬਾਈਲ ਕਾਲ ਡਾਟਾ ਦੀ ਜਾਂਚ ਕਰ ਰਹੀ ਹੈ। ਪੁਲਿਸ ਦੀ ਪੁੱਛਗਿੱਛ ‘ਚ ਮੇਹਰਾਨ ਨੇ ਦਾਅਵਾ ਕੀਤਾ ਸੀ ਕਿ ਨਮਰਤਾ ਉਸ ਨੂੰ ਪਿਆਰ ਕਰਦੀ ਸੀ, ਪਰ ਉਸ ਨੇ ਵਿਆਹ ਤੋਂ ਨਾਂਹ ਕਰ ਦਿੱਤੀ ਸੀ।

ਪੋਸਟਮਾਰਟਮ ਰਿਪੋਰਟ ‘ਤੇ ਉੱਠੇ ਸਵਾਲ

ਪਿਛਲੇ ਹਫ਼ਤੇ ਆਈ ਨਮਰਤਾ ਦੀ ਪੋਸਟਮਾਰਟਮ ਰਿਪੋਰਟ ‘ਤੇ ਕਰਾਚੀ ਸਿਹਤ ਵਿਭਾਗ ਦੇ ਮਾਹਿਰ ਸਵਾਲ ਉਠਾ ਚੁੱਕੇ ਹਨ। ਉਹ ਇਹ ਕਹਿ ਚੁੱਕੇ ਹਨ ਕਿ ਪੋਸਟਮਾਰਟਮ ਰਿਪੋਰਟ ਤੋਂ ਬੇਸ਼ੱਕ ਹੀ ਖ਼ੁਦਕੁਸ਼ੀ ਜਾਹਿਰ ਹੁੰਦੀ ਹੈ, ਪਰ ਗਲ਼ੇ ‘ਤੇ ਪਏ ਨਿਸ਼ਾਨ ਗਲ਼ਾ ਘੁੱਟਣ ਵੱਲ ਇਸ਼ਾਰਾ ਕਰਦੇ ਹਨ।

Previous articleਇਤਰਾਜ਼ਯੋਗ ਟਿੱਪਣੀ ਦੇ ਰੋਸ ਵਜੋਂ ਐਡਮਿੰਟਨ ‘ਚ ਪੰਜਾਬੀ ਗਾਇਕ ਗੁਰਦਾਸ ਮਾਨ ਖ਼ਿਲਾਫ਼ ਰੋਸ ਪ੍ਰਦਰਸ਼ਨ
Next articleਅੰਮਿ੍ਤਸਰ ‘ਚ ਜ਼ਬਰਦਸਤ ਧਮਾਕਾ, ਦੋ ਜਣਿਆਂ ਦੀ ਮੌਤ, ਪੰਜ ਜਣੇ ਜ਼ਖ਼ਮੀ