(ਸਮਾਜ ਵੀਕਲੀ)
ਫਿਰ ਉੱਗੇ ਕੋਈ ਸੂਰਜ ਹਨੇਰ ਨੂੰ ਦੂਰ ਕਰੇ,
ਦਾਤਾ ਮੇਰਾ ਫਿਰ ਸਭਨਾ ਤੇ ਮਿਹਰ ਕਰੇ।
ਉਜੜੇ ਲੋਕੀ ਮੁੜ ਆਵਣ ਫਿਰ ਘਰ ਆਪਣੇ,
ਹਰ ਘਰ ਉੱਤੇ ਦਾਤਾ ਜੀ ਹੁਣ ਮਿਹਰ ਕਰੇ।
ਫੇਰ ਰੌਣਕਾਂ ਲੱਗਣ ਚੌਕ-ਚੌਰਾਹੇ ਤੇ,
ਪਿੰਡਾਂ, ਸ਼ਹਿਰਾਂ ਤੇ ਹੁਣ ਦਾਤਾ ਮਿਹਰ ਕਰੇ।
ਮਾਪੇ ਤੋਰਨ ਹੱਸਕੇ ਪੜਨੇ ਬੱਚਿਆਂ ਨੂੰ,
ਬੱਚਿਆਂ ਉੱਤੇ ਦਾਤਾ ਜੀ ਹੁਣ ਮਿਹਰ ਕਰੇ।
ਬੁਝਿਆਂ ਚੁੱਲ੍ਹਿਆਂ ਦੇ ਵਿੱਚ, ਕੋਈ ਅਨਾਜ ਪੱਕੇ,
ਕੰਮਾਂ-ਕਾਰਾਂ ਉੱਤੇ ਦਾਤਾ ਮਿਹਰ ਕਰੇ।
ਲੁੱਟਣਾ,ਕੁੱਟਣਾ ਛੱਡਣ ਦੇ ਭੋਲੇ ਲੋਕਾਂ ਨੂੰ,
ਸਰਕਾਰਾਂ ਤੇ ਦਾਤਾ ਜੀ ਹੁਣ ਮਿਹਰ ਕਰੇ।
ਗਰੀਬ ਵੀ ਉੱਠੇ,ਜੁੜਿਆ ਸੀ ਜੋ ਮੰਜੇ ਨਾਲ,
ਨਜ਼ਰ ਸ਼ਵੱਲੀ ਦਾਤਾ ਜੀ ਜੇ ਫੇਰ ਕਰੇ।
ਨਾਲ ਬਿਮਾਰੀ ਜੂਝਣ,ਜੋ ਵਿੱਚ ਬਿਪਤਾ ਦੇ,
ਦਾਤਾ ਜੀ ਹਰ ਰੋਗੀ ਉੱਤੇ ਮਿਹਰ ਕਰੇ।
ਫੇਰ ਰੌਣਕਾਂ ਪਰਤਣ ਵਿੱਚ ਬਜ਼ਾਰਾਂ ਦੇ,
ਦੁਨੀਆਂਦਾਰੀ ਉੱਤੇ ਦਾਤਾ ਮਿਹਰ ਕਰੇ।
ਤੰਗੀਆਂ-ਤੋਸ਼ੀਆਂ ਦੇ ਨਾਲ ਵਕਤ ਗੁਜਾਰਣ ਜੋ,
ਆਵੇ!ਬਰਕਤ ਦਾਤਾ ਜੀ ਕੁਝ ਮਿਹਰ ਕਰੇ।
ਰੁੱਖੀ-ਮਿੱਸ਼ੀ ਖਾ ਗੁਜਾਰਾ ਬਹੁਤ ਹੋਇਆ,
ਰੱਜ਼ ਰੱਜ਼ ਖਾਵਣ ਸਾਰੇ ਦਾਤਾ ਮਿਹਰ ਕਰੇ।
ਅੰਮ੍ਰਿਤ ਵੇਲੇ ਉੱਠਕੇ ਆਪਣੇ ਕੰਮ ਲੱਗੀਏ,
ਸਾਰਿਆ ਕੰਮਾਂ ਤੇ ਹੁਣ ਦਾਤਾ ਮਿਹਰ ਕਰੇ।
ਪਸ਼ੂ-ਪੰਛੀ ਵੀ ਘੁੰਮਣ ਨਾਲ ਅਜ਼ਾਦੀ ਦੇ,
ਗਲੀ-ਮਹੱਲੇ ਹਰ ਥਾਂ ਬਾਬਾ ਮਿਹਰ ਕਰੇ।
ਸ਼ਬਰ-ਸ਼ੁਕਰ ਨਾਲ ‘ਸੰਦੀਪ’ ਗੁਜਾਰਾ ਕਰਦੇ ਹਾਂ,
ਮੀਂਹ ਮਿਹਰਾਂ ਦਾ ਵਰਜੇ,ਦਾਤਾ ਮਿਹਰ ਕਰੇ।
ਸੰਦੀਪ ਸਿੰਘ ‘ਬਖੋਪੀਰ’
ਸਪੰਰਕ :-9815321017