ਨਵੀਂ ਦਿੱਲੀ (ਸਮਾਜ ਵੀਕਲੀ) : ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਤੇ ਸਾਬਕਾ ਡਿਪਟੀ ਗਵਰਨਰ ਵਿਰਾਲ ਅਚਾਰੀਆ ਨੇ ਕਾਰਪੋਰੇਟ ਹਾਊਸਾਂ ਨੂੰ ਬੈਂਕ ਖੋਲ੍ਹਣ ਦੀ ਇਜਾਜ਼ਤ ਦੇਣ ਦੇ ਆਰਬੀਆਈ ਵਰਕਿੰਗ ਗਰੁੱਪ ਦੇ ਫੈਸਲੇ ਨੂੰ ‘ਤਬਾਹਕੁੰਨ’ ਦੱਸਿਆ ਹੈ। ਆਰਬੀਆਈ ਦੇ ਦੋਵਾਂ ਸਾਬਕਾ ਅਧਿਕਾਰੀਆਂ ਨੇ ਇਕ ਸਾਂਝੇ ਮਜ਼ਮੂਨ ਵਿੱਚ ਲਿਖਿਆ ਕਿ ਮੌਜੂਦਾ ਹਾਲਾਤ ਨੂੰ ਵੇਖਦਿਆਂ ਅਤੇ ਪੁਰਾਣੀਆਂ ਰਵਾਇਤਾਂ ’ਤੇ ਕਾਇਮ ਰਹਿੰਦਿਆਂ ਬੈਂਕਿੰਗ ਸੈਕਟਰ ਵਿੱਚ ਕਾਰੋਬਾਰੀ ਘਰਾਣਿਆਂ ਦੀ ਸ਼ਮੂਲੀਅਤ ਦੀ ਇਸ ਤਜਵੀਜ਼ ਨੂੰ ‘ਠੰਢੇ ਬਸਤੇ ਵਿੱਚ ਪਾਉਣਾ ਹੀ ਸਭ ਤੋਂ ਬਿਹਤਰ ਵਿਕਲਪ ਹੋਵੇਗਾ।’ ਰਾਜਨ ਨੇ ਇਹ ਮਜ਼ਮੂਨ ਅੱਜ ਆਪਣੀ ਲਿੰਕਡਇਨ ਪ੍ਰੋਫਾਈਲ ’ਤੇ ਪੋਸਟ ਕੀਤਾ ਹੈ।
HOME ਆਰਬੀਆਈ ਵੱਲੋਂ ਕਾਰਪੋਰੇਟ ਹਾਊਸਾਂ ਨੂੰ ਬੈਂਕ ਖੋਲ੍ਹਣ ਦੀ ਦਿੱਤੀ ਖੁੱਲ੍ਹ ‘ਤਬਾਹਕੁੰਨ’: ਰਾਜਨ