ਲਾਕਡਾਊਨ ‘ਚ ਸਕੂਲਾਂ, ਕਾਲਜਾਂ ਅਤੇ ਕੋਚਿੰਗ ਅਦਾਰਿਆਂ ਦੇ ਬੰਦ ਹੋਣ ਨਾਲ ਵਿਦਿਆਰਥੀਆਂ ਨੂੰ ਆਨਲਾਈਨ ਮਾਧਿਅਮ ਰਾਹੀ ਜਿਵੇਂ ਜ਼ੂਮ ਐਪ, ਮਾਈਕੋ੍ਰਸੋਫ਼ਟ ਟੀਮਜ਼ ਨਾਲ ਪੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਇਹ ਜ਼ਰੀਏ ਲੰਮੇ ਸਮੇਂ ਤੱਕ ਕਾਰਗਰ ਸਿੱਧ ਹੁੰਦੇ ਨਜਰ ਨਹੀਂ ਆ ਰਹੇ ਹਨ।ਮੀਡੀਆ ਅਤੇ ਟੀਵੀ ਚੈਨਲਾਂ ਦੀਆਂ ਰਿੋਪਰਟਾਂ ਆਈਆਂ ਹਨ,ਜਿੰਨ੍ਹਾਂ *ਚ ਦੱਸਿਆ ਗਿਆ ਹੈ ਕਿ ਆਨਲਾਈਨ ਪੜਾਈ ਵੀ ਬੱਚਿਆਂ ਦੀ ਸਿਹਤ *ਤੇ ਨਕਰਾਤਮਕ ਅਸਰ ਪਾ ਸਕਦੀ ਹੈ। ਲਗਾਤਾਰ ਮੋਬਾਇਲ *ਤੇ ਦੇਖਦੇ ਰਹਿਣ ਨਾਲ ਅੱਖਾਂ *ਚ ਦਿੱਕਤ ਆ ਰਹੀ ਹੈ।
ਇਸ ਬਾਰੇ ਮਾਪਿਆਂ ਨੂੰ ਵੀ ਸੁੱਚਜੀ ਜਾਣਕਾਰੀ ਅਤੇ ਸਿਖਲਾਈ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ।ਇਸ ਤਰ੍ਹਾਂ ਦੀ ਪੜ੍ਹਾਈ ਨਾਲ ਬੱਚਿਆਂ ਦੀ ਯਾਦਦਾਸ਼ਤ *ਤੇ ਵੀ ਮਾੜਾ ਅਸਰ ਪੈਂਦਾ ਹੈ। ਪਰ ਪੜ੍ਹਾਈ ਵੀ ਜਰੂਰੀ ਹੈ ਅਤੇ ਲੰਮੇ ਸਮੇਂ ਤੱਕ ਕਲਾਸਾਂ ਨਾ ਸ਼ੁਰੂ ਹੋਣ ਦੀ ਸੂਰਤ *ਤਚ ਆਨਲਾਈਨ ਪੜ੍ਹਾਈ ਹੀ ਇਕ ਮਾਤਰ ਵਿਕਲਪ ਦੇ ਰੂਪ *ਚ ਨਜਰ ਆਉਂਦੀ ਹੈ।ਇਸ ਦੇ ਨਾਲ ਹੋਰ ਸੰਭਾਵਤ ਵਿਕਲਪਾਂ ਬਾਰੇ ਵੀ ਸੋਚਿਆ ਜਾਣਾ ਚਾਹੀਦਾ ਹੈ। ਅਜਿਹੇ *ਚ ਪੜ੍ਹਾਈ ਸਬੰਧੀ ਇਸ ਬਹੁਤ ਅਹਿਮ ਮਸਲੇ ਦੇ ਸਾਰੇ ਪਹਿਲੂਆਂ *ਤੇ ਗੰਭੀਰਤਾ ਨਾਲ ਵਿਚਾਰਾ ਕਰਕੇ ਇਕ ਠੋਸ ਤਰੀਕਾ ਅਪਣਾਇਆ ਜਾਣਾ ਚਾਹੀਦੈ, ਇਹ ਸਿੱਖਿਆ ਮਾਹਿਰਾਂ, ਸਿਹਤ ਮਾਹਿਰਾਂ ਅਤੇ ਸਕੂਲ—ਕਾਲਜ, ਕੋਚਿੰਗ ਅਦਾਰਿਆਂ ਦੇ ਪ੍ਰਬੰਧਕਾ ਦੀ ਜਿੰਮੇਵਾਰੀ ਹੈ।
ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ,ਬਠਿੰਡਾ