ਗਲਾਸਗੋ ਹਵਾਈ ਅੱਡੇ ‘ਤੇ ਕੋਵਿਡ 19 ਤਾਹਿਤ ਨਵੇਂ ਸੁਰੱਖਿਆ ਪ੍ਰਬੰਧ ਕੀਤੇ

ਲੰਡਨ 7 ਜੂਨ (ਰਾਜਵੀਰ ਸਮਰਾ)- ਜੂਨ ਮਹੀਨੇ ਦੇ ਅੰਤ ਤੱਕ ਬਰਤਾਨੀਆ ‘ਚ ਘਰੇਲੂ ਉਡਾਣਾਂ ਚੱਲਣ ਦਾ ਅਨੁਮਾਨ ਹੈ | ਗਲਾਸਗੋ ਹਵਾਈ ਅੱਡੇ ਦੁਆਰਾ ਸਟਾਫ਼ ਅਤੇ ਯਾਤਰੀਆਂ ਦੀ ਕੋਰੋਨਾ ਵਾਇਰਸ ਤੋਂ ਸੁਰੱਖਿਆ ਲਈ ਹਵਾਈ ਅੱਡੇ ਅੰਦਰ ਜ਼ਰੂਰੀ ਸਮਾਜਿਕ ਦੂਰੀ ਬਣਾਈ ਰੱਖਣ ਲਈ ਫ਼ਰਸ਼ ‘ਤੇ ਜ਼ਰੂਰੀ ਫ਼ਾਸਲੇ ਦੇ ਨਿਸ਼ਾਨ ਲਾਏ ਜਾ ਰਹੇ ਹਨ ਅਤੇ ਸੈਨੇਟਾਈਜ਼ਰ ਸੈਂਟਰ ਬਣਾਏ ਜਾ ਰਹੇ ਹਨ | ਫੋਗਿੰਗ ਮਸ਼ੀਨਾਂ ਰੱਖੀਆਂ ਜਾ ਰਹੀਆਂ ਹਨ | ਸਟਾਫ਼ ਅਤੇ ਯਾਤਰੀਆਂ ਨੂੰ ਹਵਾਈ ਅੱਡੇ ਅੰਦਰ ਆਪਣਾ ਮਾਸਕ ਪਾ ਕੇ ਆਉਣਾ ਜ਼ਰੂਰੀ ਹੋਵੇਗਾ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਚੈੱਕ-ਇੰਨ ਅਤੇ ਇੰਤਜ਼ਾਰ ਖੇਤਰਾਂ ‘ਚ ਪਰਦੇ ਲਗਾਏ ਜਾ ਰਹੇ ਹਨ | ਟਰਾਲੀਆਂ, ਬੈਗ ਚੁੱਕਣ ਤੇ ਰੱਖਣ ਵਾਲੀਆਂ ਥਾਵਾਂ ‘ਤੇ ਸਫ਼ਾਈ ਦੇ ਉਪਕਰਨ ਉਪਲਬਧ ਹੋਣਗੇ |

Previous articleਘੱਲੂਘਾਰਾ ਦਿਵਸ: ਦਮਦਮੀ ਟਕਸਾਲ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ
Next articleਆਨਲਾਈਨ ਪੜ੍ਹਾਈ ਅਤੇ ਬੱਚੇ