ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ ਸ਼ਾਮਚੁਰਾਸੀ ਦਾ ਵਿਦਿਅਕ ਟਰੱਸਟ ਇਲਾਕੇ ਦੇ ਹੋਣਹਾਰ ਵਿਦਿਆਰਥੀਆਂ ਨੂੰ ਆਧੁਨਿਕ ਵਿਦਿਆ ਪ੍ਰਦਾਨ ਕਰਵਾਉਣ ਲਈ ਬਚਨਬੱਧ ਹੈ, ਇਹ ਵਿਚਾਰ ਕਾਲਜ ਦੀ ਪ੍ਰਿੰ. ਡਾ. ਜਸਵੀਰ ਕੌਰ ਢਿੱਲੋਂ ਅਤੇ ਐਜੂਕੈਸ਼ਨ ਟਰੱਸਟ ਦੇ ਬੁਲਾਰੇ ਪਰਮਿੰਦਰ ਸਿੰਘ ਢਿੱਲੋਂ ਨੇ ਪ੍ਰੈਸ ਨਾਲ ਸਾਂਝੇ ਕੀਤੇ। ਉਨ•ਾਂ ਦੱਸਿਆ ਕਿ ਸੰਤ ਬਾਬ ਤੀਰਥ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਵਲੋਂ ਇਸ ਕਾਲਜ ਦੀ ਆਰੰਭਤਾ ਕਰਵਾਈ ਗਈ ਸੀ, ਜੋ ਅੱਜ ਤੱਕ ਨਿਰਵਿਘਨ ਚੱਲ ਰਹੀ ਹੈ।
ਉਕਤ ਕਾਲਜ ਲੜਕੀਆਂ ਨੂੰ Àੁੱਚ ਵਿਦਿਆ ਪ੍ਰਦਾਨ ਕਰਵਾਉਣ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ ਤੋਂ ਮਾਨਤਾ ਪ੍ਰਾਪਤ ਹੈ। ਜਿਸ ਦੇ ਸਾਲ 2020-21 ਲਈਹ ਦਾਖਲਾ ਸ਼ੁਰੂ ਹੋ ਚੁੱਕਾ ਹੈ। ਕਾਲਜ ਵਿਚ ਵੱਖੋ ਵੱਖ ਕੋਰਸ ਚਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਬੀ ਏ -1, ਬੀ ਏ -2, ਬੀ ਏ -3 , ਐਮ ਏ, ਬੀ ਸੀ ਏ, ਪੀ ਜੀ ਡੀ ਸੀ ਏ, ਆਦਿ ਕੋਰਸ ਕਰਵਾਉਣ ਲਈ ਦਾਖਲੇ ਸ਼ੁਰੂ ਹੋ ਚੁੱਕੇ ਹਨ। ਇਲਾਕੇ ਦੇ ਗਰੀਬ ਵਿਦਿਆਰਥੀਆਂ ਨੂੰ ਮੁਫ਼ਤ ਵਿਦਿਆ ਪ੍ਰਦਾਨ ਕਰਵਾਉਣ ਲਈ ਸਮੁੱਚਾ ਟਰੱਸਟ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਜਿਸ ਵਿਚ ਬੀ ਏ ਤਿੰਨ ਸਾਲਾ, ਬੀ ਸੀ ਏ ਤਿੰਨ ਸਾਲਾ, ਐਮ ਏ ਦੋ ਸਾਲਾ ਪੜ•ਾਈ ਕੋਰਸ ਕਰਵਾਏ ਜਾਂਦੇ ਹਨ।