ਵਿਸ਼ਾਲ ਕਾਲੜਾ ਦੁਆਰਾ ਬਣਾਈ ਕੰਪਨੀ ‘ਡਿਜ਼ਾਇਨਿਸਟਿਕ’ ਵਿਸ਼ਵ ਭਰ ‘ਚ ਛਾਈ
ਅੱਪਰਾ (ਸਮਾਜ ਵੀਕਲੀ)-ਵਿਸ਼ਵ ਭਰ ‘ਚ ਇਸ ਸਮੇਂ ਆਈ. ਟੀ. ਦਾ ਸੁਨਿਹਰੀ ਦੌਰ ਚਲ ਰਿਹਾ ਹੈ। ਇਸ ਖੇਤਰ ‘ਚ ਮੋਬਾਈਲ ਐਪ ਬਣਾਉਣ, ਵੱਖ-ਵੱਖ ਤਰਾਂ ਦੀਆਂ ਵੈੱਬਸਾਈਟਸ ਡਵੈੱਲਪਮੈਂਟ ਤੇ ਮਾਰਕੀਟਿੰਗ ਦੇ ਖੇਤਰ ‘ਚ ਵਿਸ਼ਾਲ ਕਾਲੜਾ ਦਾ ਨਾਂ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ ਹੈ। ਵਿਸ਼ਾਲ ਕਾਲੜਾ ਦਾ ਜਨਮ 5 ਦਸੰਬਰ 1995 ਨੂੰ ਲੁਧਿਆਣਾ ਵਿਖੇ ਹੋਇਆ। ਉਸਦੇ ਪਿਤਾ ਜੀ ਰਾਕੇਸ਼ ਕਾਲੜਾ ਵਾਸੀ ਅੱਪਰਾ ਬੈਕਿੰਗ ਖੇਤਰ ‘ਚ ਹਨ ਤੇ ਮਾਤਾ ਗੀਤਾ ਰਾਣੀ ਘਰ ਨੂੰ ਸੰਭਾਲਦੇ ਹਨ, ਜਿਸ ਕਾਰਣ ਸ਼ੰਘਰਸ਼ ਕਰਨ ਤੇ ਇਮਾਨਦਾਰੀ ਦੀ ਗੁੜ•ਤੀ ਉਸ ਨੂੰ ਘਰ ਤੋਂ ਹੀ ਮਿਲੀ।
ਵਿਸ਼ਾਲ ਕਾਲੜਾ ਨੇ 10ਵੀਂ ਤੱਕ ਪੜਾਈ ਆਰੀਆ ਮਾਡਲ ਹਾਈ ਸਕੂਲ ਅੱਪਰਾ ਤੋਂ ਕੀਤੀ, 11ਵੀਂ ਕਲਾਸ ਤੋਂ ਬੀ. ਕਾਮ ਤੱਕ ਡੀ. ਏ. ਵੀ ਕਾਲਜ ਫਿਲੌਰ ਤੇ ਐਮ. ਬੀ. ਏ. ਦੀ ਪੜਾਈ ਜੀ ਐਨ. ਏ. ਯੂਨੀਵਰਸਿਟੀ ਫਗਵਾੜਾ ਤੋਂ ਪ੍ਰਾਪਤ ਕੀਤੀ। ਪੜਦੇ ਸਮੇਂ ਹੀ ਉਸਦੀ ਪ੍ਰੀ-ਰਿਪਲੈਸਮੈਂਟ ਦਸੰਬਰ 2018 ‘ਚ ਜਸਟ ਡਾਇਲ ਲਿਮ. ਕੰਪਨੀ ‘ਚ ਹੋ ਗਈ, ਜੋ ਉਸਨੇ ਅਪ੍ਰੈਲ 2019 ਤੱਕ ਕੀਤੀ। ਉਪਰੰਤ ਵਿਸਾਲ ਨੇ ਕੰਤਾਰ ਓਪਰੇਸ਼ਨ ਵਰਲਡ ਵਾਈਡ ਕੰਪਨੀ ‘ਚ ਮਈ 2019 ਤੋਂ ਦਸੰਬਰ 2019 ਤੱਕ ਨੌਕਰੀ ਕੀਤੀ।
ਇਸ ਕੰਪਨੀ ‘ਚ ਸਰਕਾਰੀ ਸਰਵੈ ਹੁੰਦੇ ਹਨ। ਅਕਤੂਬਰ 2019 ‘ਚ ਵਿਸ਼ਾਲ ਕਾਲੜਾ ਨੇ ਆਪਣੀ ਹੀ ਆਈ. ਟੀ. ਕੰਪਨੀ ‘ਡਿਜ਼ਾਇਨਿਸਟਿਕ’ ਕਸਬਾ ਅੱਪਰਾ ਤੋਂ ਹੀ ਸ਼ੁਰੂ ਕੀਤੀ। ਉਕਤ ਕੰਪਨੀ ਸ਼ੋਸ਼ਲ ਮੀਡੀਆ, ਵੈੱਬਸਾਈਟਸ ਡਵੈੱਲਪਮੈਂਟ, ਮੋਬਾਈਲ ਐਪਸ ਤੇ ਮਾਰਕੀਟਿੰਗ ਦੇ ਖੇਤਰ ‘ਚ ਵਰਲਡ ਵਾਈਡ ਰਜ਼ਿਸਟਰਡ ਹੋ ਚੁੱਕੀ ਹੈ। ਪੂਰੇ ਵਰਲਡ ‘ਚ ‘ਡਿਜ਼ਾਇਨਿਸਟਿਕ’ ਕੰਪਨੀ ਦੀ ਵਧੀਆ ਕਾਰਜ ਪ੍ਰਣਾਲੀ ਤੇ ਸਰਵਿਸ ਦੇ ਚਲਦਿਆਂ ਇਸ ਨੂੰ ਕਈ ਇੰਟਰਨੈਸ਼ਨਲ ਐਵਾਰਡ ਵੀ ਮਿਲ ਚੁੱਕੇ ਹਨ। ਬਿਜਨਸ ਦੇ ਖੇਤਰ ਦੇ ਨਾਲ ਨਾਲ ਵਿਸ਼ਾਲ ਕਾਲੜਾ ਰਾਜਨੀਤੀ ‘ਚ ਵੀ ਸਰਗਰਮ ਹਨ।
ਭਾਰਤੀ ਜਨਤਾ ਪਾਰਟੀ ਨੂੰ ਜੁਆਇੰਨ ਕਰਦਿਆਂ ਉਹ ਭਾਜਪਾ ਯੁਵਾ ਮੋਰਚਾ ‘ਚ ਮਈ 2017 ‘ਚ ਜਿਲਾ ਸਤੱਕਰ ਭਾਜਪਾ ਯੁਵਾ ਮੋਰਚਾ ਬਣੇ। ਜੁਲਾਈ 2017 ‘ਚ ਹੀ ਉਹ ਭਾਜਪਾ ਯੁਵਾ ਮੋਰਚਾ ਦੇ ਮਹਾਂਮੰਤਰੀ ਨਿਯੁਕਤ ਕੀਤੇ ਗਏ। 2018 ‘ਚ ਸਾਲ ਜਿਲਾ ਪ੍ਰਧਾਨ ਭਾਜਪਾ ਯੁਵਾ ਮੋਰਚਾ ਜਲੰਧਰ (ਦਿਹਾਤੀ) ਚੁਣੇ ਗਏ, ਜਿਸ ਅਹੁਦੇ ‘ਤੇ ਉਹ ਜੁਲਾਈ 2020 ਤੱਕ ਬਣੇ ਰਹੇ। ਹੁਣ ਉਨਾਂ ਦੀ ਚੋਣ ਪੰਜਾਬ ਦੀ ਸਟੇਟ ਬਾਡੀ ‘ਚ ਹੋ ਚੁੱਕੀ ਹੈ। ਵਿਸ਼ਾਲ ਕਾਲੜਾ ਨੇ ਕਿਹਾ ਕਿ ਉਸ ਦੀ ਇਸ ਪ੍ਰਾਪਤੀ ਦੇ ਪਿੱਛੇ ਉਸਦੇ ਮਾਤਾ ਪਿਤਾ ਦੀ ਸਖਤ ਮਿਹਨਤ ਦਾ ਬਹੁਤ ਵੱਡਾ ਹੱਥ ਹੈ।
ਵਿਸ਼ਾਲ ਕਾਲੜਾ ਨੇ ਕਿਹਾ ਕਿ ਉਸਦਾ ਟੀਚਾ ਆਪਣੀ ਕੰਪਨੀ ‘ਡਿਜ਼ਾਇਨਿਸਟਿਕ’ ਨੂੰ ਵਿਸ਼ਵ ਦੀ ਨੰਬਰ ਇੱਕ ਆਈ. ਟੀ ਕੰਪਨੀ ਬਣਾਉਣਾ ਹੈ। ਵਿਸ਼ਾਲ ਕਾਲੜਾ ‘ਯੰਗ ਇੰਟਰਪ੍ਰੀਨਿਅਰ’ ਐਵਰਡ ਲਈ ਵੀ ਚੁਣੇ ਗਏ ਹਨ। ਆਉਣ ਵਾਲੇ ਸਮੇਂ ‘ਚ ਆਪਣੀ ਸਖਤ ਮਿਹਨਤ ਤੇ ਇੱਛਾ ਪ੍ਰਾਪਤੀ ਦੇ ਦਮ ‘ਤੇ ਵਿਸ਼ਾਲ ਕਾਲੜਾ ਆਸਮਾਨ ‘ਚ ਧਰੂ ਤਾਰੇ ਵਾਂਗ ਚਮਕੇਗਾ ਤੇ ਆਪਣੇ ਇਲਾਕੇ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰੇਗਾ।