ਕੁੜੀਆ ਦੀ ਕਬੱਡੀ ਫੈਡਰੇਸ਼ਨ ਹੋਂਦ ਵਿੱਚ ਆ ਰਹੀ ਹੈ : ਬੱਬੂ ਰੋਡੇ

ਮੋਗਾ ਨਕੋਦਰ (ਹਰਜਿੰਦਰ ਛਾਬੜਾ)  (ਸਮਾਜ ਵੀਕਲੀ) : ਪਿਛਲੇ ਲੰਮੇ ਸਮੇਂ ਤੋ ਕੁੜੀਆ ਦੀ ਕਬੱਡੀ ਚਲ ਰਹੀ ਹੈ ਪਰ ਇੱਕ ਕਬੱਡੀ ਫੈਡਰੇਸ਼ਨ  ਨਹੀ  ਬਣੀ ,  09-08-2020 ਨੂੰ ਸ਼ਹਿਰ ਮੋਗੇ ਸਲੀਨਾ ਜਿੰਮ ਵਿੱਚ ਹਰਪ੍ਰੀਤ ਸਿੰਘ  ਬੱਬੂ ਰੋਡੇ(98659-30001) ਦੀ ਅਗਵਾਈ ਵਿੱਚ ਤੇ ਸੀਨੀਅਰ ਅੰਕਲ ਮਹਿੰਦਰ ਸਿੰਘ ਸਿੱਧੂ ( ਨਿਊਯਾਰਕ ) ਵਾਲਿਆ ਦੀ ਰਹਿਨਮਾਹੀ ਹੇਠ ਜੋ ਮਹਿਲਾ ਟੀਮਾਂ ਅਮਰੀਕਾ, ਮੈਕਸੀਕੋ ਤੇ ਜਰਮਨ ਵਰਗੇ ਦੇਸ਼ਾ ਦੀਆ ਕਬੱਡੀ ਖਿਡਾਰਨਾਂ ਗੋਰੀਆ ਨੂੰ ਲੈ ਕੇ ਪੰਜਾਬ  ਵਰਲਡ ਕਬੱਡੀ ਕੱਪ ਵਿੱਚ ਆਉਦੇ ਹਨ ।

ਪੰਜਾਬ ਤੇ ਹਰਿਆਣੇ ਦੇ ਕੌਚਾ ਦੀ ਇੱਕ ਮੀਟਿੰਗ ਬੁਲਾਈ ਗਈ ਜਿਸ ਵਿੱਚ ਇਸ ਫੈਡਰੇਸ਼ਨ ਦੀਆ ਸਰਤਾ ਤੇ  ਕੁੜੀਆ ਦੀ ਕਬੱਡੀ ਮੈਚਾ ਦੀਆ ਗੱਲਬਾਤ ਹੋਈਆ , ਕਾਫੀ ਲੰਮੇ ਸਮੇ ਦੀ ਮੀਟਿੰਗ ਵਿੱਚ ਫੈਡਰੇਸ਼ਨ ਦੇ ਰੂਲ ਸਮਾਝੇ ਗਏ ਤੇ ਅਗਲੇ ਤਰੀਕਾ ਵਿੱਚ ਦੁਬਾਰਾ ਫਿਰ ਮੀਟਿੰਗ ਬੁਲਾਈ ਜਾਵੇਗੀ । ਫੈਡਰੇਸ਼ਨ ਨਾਲ ਜੁੜੇ ਹੋਏ ਪ੍ਰਮੋਟਰ ਜੋ ਅਮਰੀਕਾ, ਕੈਨੇਡਾ , ਆਸਟ੍ਰੇਲੀਆ , ਨਿਊਜ਼ੀਲੈਂਡ , ਮਨੀਲਾ,ਮਲੇਸ਼ੀਆ ਤੇ ਯੂਰਪ ਵਰਗੇ ਹੋਰ ਅਨੇਕਾਂ ਦੇਸ਼ਾ ਵਿੱਚ ਮੈਚ ਕਰਵਾਉਣ ਦਾ ਹੌਂਸਲਾ ਦਵਾਇਆ  , ਮੌਕੇ ਤੇ ਬੱਬੂ ਰੋਡੇ ਨਾਲ ਗੱਲਬਾਤ ਕਰਦੇ ਸਮੇਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਇੱਕ ਜੁਟ ਹੋ ਕੇ ਚਲਨਾ ਚਾਹੀਦਾ ਤਾ ਜੋ ਮੁੰਡਿਆ ਵਾਗ ਕੁੜੀਆ ਵੀ ਅਨੇਕਾਂ ਦੇਸ਼ਾ ਵਿੱਚ ਆਪਣੇ ਮੈਚਾ ਦਾ ਪ੍ਰਦਰਸ਼ਨ ਕਰਨ ।

ਪੰਜਾਬ ਦੇ ਸਲੀਨਾ ਜਿੰਮ ਦੇ ਮਾਲਕ ਹਰਵਿੰਦਰ ਸਿੰਘ ਸਲੀਨਾ ਮੋਗਾ , ਬੱਬੂ ਰੋਡੇ , ਕੁਲਵਿੰਦਰ ਕੋਟਲੀ ਥਾਨ ਸਿੰਘ ਕੌਚ , ਮੀਤਾ ਰੌਤਾ ਕੌਚ , ਜਗਤਾਰ ਮਹਿਣਾ ਕੌਚ , ਗੁਰਮੇਲ ਦਿੜਬਾ ਕੌਚ ,ਸੋਨੀ ਰੋਡੇ ਕੌਚ, ਸਤਪਾਲ ਮਾਹੀ , ਗੁਰਦੀਪ ਬਿੱਟੀ ,ਸਮਸੇਰ ਰਾਮਾ ਕਮੈਟਰੇਟਰ , ਤੇ ਹਰਿਆਣੇ ਤੋ ਕੌਚ ਰਾਜਵੀਰ ਸਮੈਨ , ਦਾਨੂ ਮਤਲੌਡਾ , ਸਨਦੀਪ ਸੌਥਾ , ਮਨੂ ਬਬੂਆ , ਬੱਟੂ ਰਾਖੀਗੜ੍ਹ  ,ਰਾਜਪਾਲ ਲੱਕੜ੍ਵਾਵਾਲੀ , ਤੇ ਪੰਮਾ ਚੜਿਕ ਤੇ ਐਪੀ ਰੋਡੇ ਆਦਿ ਹੋਰ ਸਾਮਿਲ ਸਨ

Previous articleਆਉਣ ਵਾਲੇ ਸਮੇਂ ‘ਚ ਆਸਮਾਨ ‘ਚ ਧਰੂ ਤਾਰਾਂ ਬਣ ਕੇ ਚਮਕੇਗਾ ਵਿਸ਼ਾਲ ਕਾਲੜਾ
Next articleMahant Nritya Gopal Das tests Covid positive