ਸਾਹਿਤ ਅਤੇ ਸੰਗੀਤ ਦੀ ਦੁਨੀਆਂ ਦਾ ਬਲਦਾ ਚਿਰਾਗ : ਰਾਮਪ੍ਰੀਤ ਕੌਰ ਮੱਲਕੇ

(ਸਮਾਜ ਵੀਕਲੀ)

ਸਾਹਿਤ ਇੱਕ ਅਜਿਹੀ ਇੱਕ ਵਿਧਾ ਹੈ ਜਿਸ ਨਾਲ ਕਈ ਹੋਰ ਕਲਾਵਾਂ ਵੀ ਪਨਪਦੀਆਂ ਹਨ ਜਿਹੜੀਆਂ ਮਨੁੱਖ ਦੇ ਅਕਸ਼ ਨੂੰ ਨਿਖਾਰਨ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨ ਉਹ ਮਿਹਨਤ ਦੀ ਚੱਕੀ ਵਿੱਚ ਪਿਸ ਕੇ ਅਤੇ ਆਪਣੇ ਸਿਰੜ ਦੇ ਬਲਬੂਤੇ ਜ਼ਿੰਦਗੀ ਵਿੱਚ ਕੁਝ ਵੱਖਰਾ ਕਰ ਜਾਂਦੇ ਹਨ । ਕੋਈ ਲੋਕ ਮਿਹਨਤ ਐਨੀ ਖਾਮੋਸ਼ੀ ਨਾਲ ਕਰਦੇ ਹਨ ਕਿ ਉਨ੍ਹਾਂ ਦੀ ਸਫਲਤਾ ਸ਼ੋਰ ਮਚਾ ਦਿੰਦੀ ਹੈ । ਅਜਿਹੀ ਖੁਸ਼ੀ ਜਿਸ ਨੂੰ ਸੰਭਾਲਣ ਲਈ ਕਈ ਵਾਰੀ ਇਨਸਾਨ ਦਾ ਆਪਣਾ ਆਪ ਵੀ ਅਧੂਰਾ ਪੈ ਜਾਂਦਾ ਹੈ।

ਅਜਿਹੀ ਖਮੋਸ਼ ਪਰ ਸਫਲਤਾ ਦੀਆਂ ਬਲੰਦੀਆਂ ਨੂੰ ਛੋਹਣ ਵਾਲੀ ਪੰਜਾਬ ਦੀ ਮੁਟਿਆਰ ਰਾਮਪ੍ਰੀਤ ਕੌਰ ਰਾਮਪ੍ਰੀਤ ਕੌਰ ਦਾ ਜਨਮ ਪਿੰਡ ਮੱਲਕੇ ਵਿਖੇ ਪਿਤਾ ਗੁਰਮੇਲ ਸਿੰਘ ਦੇ ਘਰ ਮਾਤਾ ਜਸਵਿੰਦਰ ਕੌਰ ਦੀ ਕੁੱਖ 1992 ਈ. ਨੂੰ ਹੋਇਆ । ਆਪ ਦਾ ਸਾਰਾ ਪਰਿਵਾਰ ਬੜ੍ਹਾ ਮਿਹਨਤੀ  ਹੈ ਅਤੇ ਆਪ ਦੋ ਭੈਣਾਂ ਅਤੇ ਇੱਕ ਭਰਾ ਹੈ । ਆਪ ਜੀ ਦੇ ਪਿਤਾ ਜੀ ਨੇ ਆਪ ਨੂੰ ਬੜ੍ਹੀ ਮੁਸ਼ੱਕਤ ਕਰਕੇ ਪਾਲਿਆ ਹੈ। ਜਿਸਦੀ ਬਦੌਲਤ ਆਪ ਸਾਰੇ ਭੈਣ ਭਰਾ ਚੰਗੀ ਸਿੱਖਿਆ ਪ੍ਰਾਪਤ ਕਰ ਗਏ ।

ਕਹਿੰਦੇ ਹਨ ਕਿ ਕਿਸੇ ਵਿਅਕਤੀ ਦੇ ਭਵਿੱਖ ਵਿੱਚ ਜਾ ਕੇ ਕੁਝ ਬਣਨ ਦੇ ਅਨੁਮਾਨ ਉਸਦੇ ਬਚਪਨ ਤੋਂ ਹੀ ਉਜਾਗਰ ਹੋ ਜਾਂਦੇ ਹਨ। ਰਾਮਪ੍ਰੀਤ ਕੌਰ ਵੀ ਬਚਪਨ ਤੋਂ ਕੋਮਲ ਕਲਾਵਾਂ ਸਾਹਿਤ ਅਤੇ ਸੰਗੀਤ ਪ੍ਰਤੀ ਬਹੁਤ ਰੁਝਾਨ ਰੱਖਦੇ , ਸਕੂਲ ਵਿੱਚ ਪੜ੍ਹਦਿਆਂ ਆਪ ਕਈ ਕਵਿਤਾਵਾਂ ਬੋਲਦੇ ਤਾਂ ਸਾਰੇ ਅਧਿਆਪਕ ਕਵਿਤਾ ਸੁਣਦੇ ਸਾਰ ਹੀ ਦੰਗ ਰਹਿ ਜਾਂਦੇ ਅਤੇ ਆਖਦੇ ਇਹ ਲੜਕੀ ਅੱਗੇ ਜਾ ਕੇ ਜ਼ਰੂਰ ਖਾਸ ਮੁਕਾਮ ਹਾਸਿਲ ਕਰੇਗੀ।ਸਕੂਲ ਵਿੱਚ ਪੜ੍ਹਾਉਂਦੇ ਇੱਕ ਅਧਿਆਪਕ ਜੋ ਸੰਗੀਤ ਪ੍ਰੇਮੀ ਸਨ ਉਨ੍ਹਾਂ ਨੇ ਹਮੇਸ਼ਾ ਆਪ ਨੂੰ ਬਹੁਤ ਉਤਸ਼ਾਹਿਤ ਕੀਤਾ । ਆਰਥਿਕ ਪੱਖ ਤੋਂ ਵੀ ਮੱਦਦ ਕਰਦੇ ਸਨ।ਉਨ੍ਹਾਂ ਦੇ ਪੱਗ ਚਿੰਨ੍ਹਾਂ ਤੇ ਚੱਲਦੇ ਹੋਏ ਆਪ ਨੇ ਗੁਰਮਿਤ ਸੰਗੀਤ ਕਲਾ ਦੀ ਸਿੱਖਿਆ ਵੀ ਪ੍ਰਾਪਤ ਕੀਤੀ । ਆਪ ਕਈ  ਤੰਤੀ ਲੋਕ  ਸਾਜ਼ ਜਿਵੇਂ ਢੰਡ , ਸਰੰਗੀ ਆਦਿ ਵੀ ਬਾਖੂਬੀ ਵਜਾ ਲੈਂਦੇ ਹੋ।

ਕਹਿੰਦੇ ਹਨ ਕਿ ਗਰੀਬੀ ਬੰਦੇ ਨੂੰ ਬਹੁਤ ਕੁਝ ਸਿੱਖਾ ਦਿੰਦੀ ਹੈ ਇਹ ਧਾਰਨਾ ਨੂੰ ਸੱਚ ਸਾਬਤ ਕਰ ਦਿਖਾਇਆ ਹੈ ਬੇਟੀ ਰਾਮਪ੍ਰੀਤ ਕੌਰ ਨੇ ਜੋ ਆਪਣੀ ਮਿਹਨਤ ਨਾਲ ਉਹ ਮੁਕਾਮ ਹਾਸਲ ਕਰਨ ਦੀ ਇੱਛਕ ਹੈ ਜਿਸ ਨਾਲ ਉਹ ਭਵਿੱਖ ਦੇ ਲੋਕਾਂ ਲਈ ਇੱਕ ਉਦਾਹਰਨ ਬਣ ਸਕੇ। ਬਾਰਵੀਂ ਦੀ ਪੜ੍ਹਾਈ ਤੋਂ ਬਾਅਦ ਉਹ ਅਗਲੇਰੀ ਪੜ੍ਹਾਈ ਕੰਪਿਊਟਰ ਨਾਲ ਸਬੰਧਿਤ ਕਰ ਰਹੀ ਹੈ ਅਤੇ ਇਸਦੇ ਨਾਲ ਨਾਲ ਆਪਣੀ ਇਸ ਪ੍ਰਤਿਭਾ ਨੂੰਵੀ ਪ੍ਰਫੁੱਲਿਤ ਕਰਨ ਲਈ ਦਿਨਰਾਤ ਮਿਹਨਤ ਕਰ ਰਹੀ ਹੈ।

ਅੱਜ ਕੱਲ੍ਹ ਉਹ ਕਈ ਢਾਡੀ ਜੱਥਿਆਂ ਨਾਲ ਸੇਵਾ ਨਿਭਾ ਚੁੱਕੀ ਹੈ ਜਦੋਂ ਉਹ ਆਪਣੀ ਢੱਡ ਦੇ ਨਾਲ ਕੋਈ ਹੇਕ ਲਾਉਦੀ ਹੈ ਤਾਂ ਭੀੜ ਵਿੱਚੋਂ ਦਰਸ਼ਕ ਅੱਡੀਆਂ ਚੁੱਕ ਕੇ ਦੇਖਣ ਲਈ ਮਜ਼ਬੂਰ ਹੋ ਜਾਂਦੇ ਹਨ।ਜਿਸ ਕਰਕੇ ਕਈ ਢਾਡੀ ਬੀਬੀਆਂ ਉਸਤੋਂ ਖਾਰ ਵੀ ਖਾਂਦੀਆਂ ਹਨ । ਪਰ ਉਸਨੇ ਕਦੇ ਵੀ ਕਿਸੇ ਦੀ ਕੋਈ ਪ੍ਰਵਾਹ ਨਹੀਂ ਕੀਤੀ।

ਕਈ ਸਰੋਤਿਆਂ ਅਤੇ ਉਸਦੇ ਅਧਿਆਪਕਾਂ ਦਾ ਉਸਨੂੰ ਸੰਦੇਸ਼ ਹੈ ਕਿ ਉਹ ਇਸਦੇ ਨਾਲਨਾਲ ਗਾਇਕੀ ਦੇ ਖੇਤਰ ਵਿੱਚ ਵੀ ਆਪਣੀ ਜ਼ੋਰ ਅਜਮਾਈ ਕਰੇ ਤਾਂ ਕਿ ਉਸਦਾ ਅਗਲੇਰਾ ਭਵਿੱਖ ਇੱਕ ਮਿਆਰੀ ਗਾਇਕੀ ਦੇ ਤੌਰ ‘ਤੇ ਦੁਨੀਆਂ ਦੇ ਸਾਹਮਣੇ ਉਸਦੀ ਗਾਇਕੀ ਦਾ ਲੋਹਾ ਮਨਵਾ ਦੇ । ਜੇਕਰ ਉਸਦੇ ਮਾਣ ਸਨਮਾਨ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਸਾਹਿਤਕ ਸਭਾਵਾਂ , ਧਾਰਮਿਕ ਸੰਸਥਾਵਾਂ ਅਤੇ ਵਿੱਦਿਅਕ ਅਦਾਰਿਆਂ ਵੱਲੋਂ ਉਸਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ ਜਿਸ ਨਾਲ ਉਸਦਾ ਮਨੋਬਲ ਹੋਰ ਵਧਿਆ ਹੈ। ਉਸਨੂੰ ਕਵਿਤਾ ਪ੍ਰਸੰਗ ਲਿਖਣ ਦਾ ਸ਼ੋਂਕ ਵੀ ਹੈ ।

ਮੈਂ ਆਖੀਰ ਤੇ ਇਹ ਹੀ ਕਹਿੰਦਾ ਹਾਂ ਕਿ ਇਹ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਏਸੇ ਤਰ੍ਹਾ ਹਮੇਸ਼ਾ ਲੱਗੀ ਰਹੇ ਅਤੇ ਆਉਣ ਵਾਲੇ ਦਿਨਾਂ ਵਿੱਚ ਆਪਣਾ, ਆਪਣੇ ਮਾਂਬਾਪ ਅਤੇ ਪਿੰਡ ਦਾ ਨਾਮ ਰੌਸ਼ਨ ਕਰੇ ਹੋਰ ਪੰਜਾਬੀ ਗਾਇਕਾਂ ਲਈ ਮਿਸਾਲ ਬਣ ਜਾਵੇ ਤਾਂ ਕਿ ਲੋਕ ਕੁੜੀਆਂ ਨੂੰ ਕੁੱਖਾਂ ਵਿੱਚ ਮਾਰਨ ਬਾਰੇ ਆਪਣੇ ਦਿਮਾਗ ਵਿੱਚ ਸੋਚ ਵੀ ਨਾ ਸਕਣ ਅਤੇ ਪੰਜਾਬੀ ਮਾਂ ਬੋਲੀ ਦਾ ਸਰਮਾਇਆ ਇਸ ਤਰ੍ਹਾਂ ਦੇ ਅਨਮੋਲ ਹੀਰੇ , ਆਪਣੀ ਲੋਕ ਗਾਇਕੀ ਅਤੇ ਸ਼ਬਦਾਂ ਤੇ ਮੋਤੀਆਂ ਨਾਲ ਇਸ ਮਾਂ ਬੋਲੀ ਦੀ ਝੋਲੀ ਨੱਕੋਨੱਕ ਭਰ ਦੇਣ।ਜਿਨ੍ਹਾਂ ਨੂੰ ਸੁਣਦੇ ਸਮੇਂ ਮਾਪਿਆਂ ਅਤੇ ਸਰੋਤਿਆਂ ਦਾ ਸਿਰ ਮਾਣ ਨਾਲ ਉੱਚਾ ਹੋ ਜਾਵੇ।

ਰਮੇਸ਼ਵਰ ਸਿੰਘ ਪਟਿਆਲਾ
99148 80392

Previous articleUpset Hindus urge online giant Wayfair to withdraw Lord Ganesha Beach Towel & apologize
Next articleਆਉਣ ਵਾਲੇ ਸਮੇਂ ‘ਚ ਆਸਮਾਨ ‘ਚ ਧਰੂ ਤਾਰਾਂ ਬਣ ਕੇ ਚਮਕੇਗਾ ਵਿਸ਼ਾਲ ਕਾਲੜਾ