*ਮੌਸਮੀ ਬਿਮਾਰੀਆਂ ਨੂੰ ਦੇਖਦੇ ਹੋਏ ਕਾੜ੍ਹੇ ਦਾ ਲੰਗਰ ਵੀ ਜਾਰੀ*
ਅੱਪਰਾ, (ਸਮਾਜ ਵੀਕਲੀ)-ਇਲਾਕੇ ’ਚ ਨਿਰੰਤਰ ਚੱਲ ਰਹੇ ਸਮਾਜਿਕ ਕਾਰਜਾਂ ’ਚ ਅਹਿਮ ਭੂਮਿਕਾ ਨਿਭਾਉਣ ਵਾਲੀ ਸੰਸਥਾ ‘ਅੱਪਰਾ ਹੈਲਪਿੰਗ ਹੈਂਡਸ ਸੋਸਾਇਟੀ (ਰਜ਼ਿ) ਵਲੋਂ ਅੱਪਰਾ ਦੇ ਸਥਾਨਕ ਦੁਰਗਾ ਮਾਤਾ ਮੰਦਿਰ ਦੇ ਨੇੜੇ ‘ਵੀਟ ਗਰਾਸ ਜੂਸ’ (ਕਣਕ ਦੇ ਕੱਚੇ ਪੌਦਿਆਂ ਤੋਂ ਤਿਆਰ ਜੂਸ) ਦੇ ਲੰਗਰ ਦੀ ਸੇਵਾ 8 ਮੀਨਿਆਂ ਬਾਅਦ ਵੀ ਜਾਰੀ ਹੈ, ਜਿਸ ਦਾ ਇਲਾਕਾ ਵਾਸੀਆਂ ਭਰਪੂਰ ਫਾਇਦਾ ਲੈ ਰਹੇ ਹਨ। ਉਕਤ ਸੇਵਾ 3 ਅਗਸਤ 2020 ਨੂੰ ਸ਼ੁਰੂ ਕੀਤੀ ਗਈ ਸੀ।
ਇਸ ਸੇਵਾ ਦੇ ਨਾਲ-ਨਾਲ ਹੁਣ ਮੌਸਮੀ ਬਿਮਾਰੀਆਂ ਨੂੰ ਦੇਖਦੇ ਹੋਏ ਕਾੜ੍ਹੇ ਦਾ ਲੰਗਰ ਵੀ ਲਗਾਇਆ ਗਿਆ ਹੈ, ਜੋ ਕਿ ਰੋਜ਼ਾਨਾ ਸਵੇਰੇ 6-30 ਤੋਂ 7-30 ਤੱਕ ਪਿਲਾਇਆ ਜਾਂਦਾ ਹੈ। ਇਨਾਂ ਸੇਵਾਵਾਂ ਦੇ ਨਾਲ-ਨਾਲ ਰੋਜ਼ਾਨਾ ਸ਼ੂਗਰ ਦੇ ਮਰੀਜ਼ਾਂ ਦਾ ਵੀ ਫਰੀ ਚੈੱਕ-ਅੱਪ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਸੋਸਾਇਟੀ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਦੱਸਿਆ ਕਿ ਇਹ ਸੇਵਾਵਾਂ ‘ਮਾਲਕ ਦੀ ਮਰਜ਼ੀ’ ਤੱਕ ਜਾਰੀ ਰਹਿਣਗੀਆਂ।