ਮਾੜੇ ਹਾਕਮ

ਜਸਕੀਰਤ ਸਿੰਘ
(ਸਮਾਜ ਵੀਕਲੀ)
ਏ ਗਰਮ ਹਵਾਵਾਂ  ਦਿੱਲੀ  ਸ਼ਹਿਰ ਦੀਆ
ਜੋ ਸਾਡੇ ਸਿਨੇਆ ਚ ਭਾਂਬੜ ਬਾਲ ਦੀਆ ।
ਏ ਚਲਾਇਆ ਕੇਂਦਰ ਸਰਕਾਰ ਦੀਆ
ਜੋ  ਸਾਡੀ  ਧਰਤੀ  ਨੂੰ  ਹੈ ਸਾੜ ਦੀਆ ।
ਏ ਚਾਲਾਂ ਨੇ ਗੰਦੀ ਸਰਕਾਰ ਦੀਆ
ਜੋ ਸਾਡੇ ਘਰਾਂ  ਨੂੰ  ਹੈ ਪਾੜ  ਦੀਆ ।
ਏ ਅਨਪੜ੍ਹਤਾ ਦੇ ਵਿਚਾਰ ਦੀਆ
ਜੋ ਮਨੁੱਖਤਾ ਨੂੰ ਹੈ ਉਜਾੜ ਦੀਆ ।
ਏ ਰਾਜਨੀਤੀ  ਸਭਿਆਚਾਰ  ਦੀਆ
ਜੋ ਸਰਕਾਰ ਦੇ ਅਤਿਆਚਾਰ ਦੀਆ ।
ਏ ਆਪਣਾ ਰਾਜ  ਬਣਾਉਣ ਦੀਆ
ਜੋ ਧਰਮਾਂ ਨੂੰ ਵੱਖ ਕਰਾਉਣ ਦੀਆ ।
ਏ ਕਹਿਰ ਹੈ ਬਸ ਕਮਾਉਣ ਦੀਆ
ਜੋ ਜਨਤਾ  ਨੂੰ  ਹੈ  ਢਾਉਣ  ਦੀਆ ।
ਜਸਕੀਰਤ ਸਿੰਘ
ਮੋ :- 80544-98216
ਮੰਡੀ ਗੋਬਿੰਦਗੜ੍ਹ ( ਜ਼ਿਲ੍ਹਾ – ਫਤਹਿਗੜ੍ਹ ਸਾਹਿਬ ) 
Previous articleਪਾਠਕਾਂ ਜੀਓ ਵਾਂਗ ਨਕਾਰ ਦੇਣੈਂ
Next articleਡਿੱਗਣ ਨਾ ਦੇਈਏ ਮਿੱਤਰੋ ਹੌਸਲੇ ਦੀ ਕੰਧ ਨੂੰ