ਐਨ. ਆਰ. ਆਈ ਨੇ ਵਿਦਿਆਰਥੀਆਂ ਲਈ ਦਿੱਤੀ ਸ਼ਟੇਸ਼ਨਰੀ, ਮਾਸਕ ਤੇ ਸੈਨੇਟਾਈਜ਼ਰ

ਅੱਪਰਾ, (ਸਮਾਜ ਵੀਕਲੀ)- ਕਰੀਬੀ ਪਿੰਡ ਮੰਡੀ ਵਿਖੇ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਐਨ. ਆਰ. ਆਈ. ਮਨਦੀਪ ਸਿੰਘ ਮਨੀ ਪੁੱਤਰ ਸੋਢੀ ਰਾਮ ਵਲੋਂ ਸਕੂਲ ਦੇ ਸਾਰੇ ਹੀ ਵਿਦਿਆਰਥੀਆਂ ਲਈ ਸ਼ਟੇਸ਼ਨਰੀ, ਮਾਸਕ ਤੇ ਸੈਨੇਟਾਈਜ਼ਰ ਵੰਡੇ ਗਏ। ਇਸ ਮੌਕੇ ਸਕੂਲ ਇੰਚਾਰਜ ਸ੍ਰੀਮਤੀ ਮਮਤਾ ਰਾਣੀ ਨੇ ਐਨ. ਆਰ. ਆਈ. ਵੀਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਵਲੋਂ ਕਾਪੀਆਂ, ਪੈੱਨ, ਪੈਨਸਿਲਾਂ, ਮਾਸਕ, ਸੈਨੇਟਾਈਜ਼ਰ ਤੇ ਫ਼ਲ-ਫਰੂਟ ਭੇਜਿਆ ਗਿਆ ਹੈ, ਜੋ ਕਿ ਘਰ-ਘਰ ਜਾ ਕੇ ਵਿਦਿਆਰਥੀਆਂ ਨੂੰ ਪਹੁੰਚਾ ਦਿੱਤਾ ਗਿਆ ਹੈ। ਇਸ ਮੌਕੇ ਮਿਸ. ਭੁਪਿੰਦਰ ਕੌਰ, ਮਨੋਜ ਲੋਈ ਚੇਅਰਮੈਨ ਅੰਬੇਡਕਰ ਸੈਨਾ ਤਹਿ. ਫਿਲੌਰ, ਸੁਨੀਤਾ ਸਾਬਕਾ ਮੈਂਬਰ ਪੰਚਾਇਤ, ਸ੍ਰੀਮਤੀ ਸਿਮਰੋ, ਪਿ੍ਰੰਸ ਕਲੇਰ, ਅੰਮਿ੍ਰਤ ਲਾਲ ਸ਼ਰਮਾ, ਨਿਰਮਲਾ ਦੇਵੀ ਆਦਿ ਵੀ ਹਾਜ਼ਰ ਸਨ।

Previous articleਵਿਸਾਖੀ
Next articleਅੱਪਰਾ ਹੈਲਪਿੰਗ ਹੈਂਡਸ ਸੋਸਾਇਟੀ (ਰਜ਼ਿ.) ਵਲੋਂ ‘ਵ੍ਹੀਟ ਗਰਾਸ ਜੂਸ’ ਦੀ ਸੇਵਾ 8ਵੇਂ ਮਹੀਨੇ ਵੀ ਜਾਰੀ