ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪ੍ਰਸਿੱਧ ਗਾਇਕਾ ਅੰਮ੍ਰਿਤ ਵਿਰਕ ਨੇ ਵੀ ਕਿਸਾਨੀ ਯੁੱਧ ਵਿਚ ਆਪਣਾ ਯੋਗਦਾਨ ਪਾਉਂਦਿਆ ਇਕ ਟਰੈਕ ਕਿਸਾਨ ਸੰਘਰਸ਼ ਦੀ ਝੋਲੀ ਪਾਇਆ ਹੈ। ਜਿਸ ਵਿਚ ਉਸ ਨੇ ‘ਦਿੱਲੀ ਜਿੱਤਕੇ ਜਾਵਾਂਗੇ’ ਦੀ ਅਵਾਜ਼ ਨੂੰ ਏ ਵੀ ਇੰਟਰਟੈਨਰਜ਼ ਰਾਹੀਂ ਸਰੋਤਿਆਂ ਦੇ ਸੰਨਮੁੱਖ ਕੀਤਾ ਹੈ। ਇਸ ਦੇ ਪ੍ਰੋਡਿਊਸਰ ਮਲਕੀਤ ਬੇਗੋਵਾਲ ਵਲੋਂ ਸ਼ੋਸ਼ਲ ਮੀਡੀਏ ਤੇ ਸਾਂਝੀ ਕੀਤੀ ਜਾਣਕਾਰੀ ਵਿਚ ਦੱਸਿਆ ਕਿ ਇਸ ਟਰੈਕ ਨੂੰ ਨੌਜਵਾਨ ਗਾਇਕ ਰੋਮੀ ਬੈਂਸ ਯੂ ਐਸ ਏ ਨੇ ਕਲਮਬੱਧ ਕੀਤਾ ਹੈ। ਜਦਕਿ ਇਸ ਸੰਗੀਤ ਕਰਨ ਪ੍ਰਿੰਸ ਦਾ ਹੈ। ਗਾਇਕਾ ਅੰਮ੍ਰਿਤਾ ਵਿਰਕ ਇਸ ਟਰੈਕ ਨਾਲ ਕਿਸਾਨੀ ਸੰਘਰਸ਼ ਨਾਲ ਸਮੁੱਚੀ ਤਰ੍ਹਾਂ ਸਹਿਮਤ ਹੋ ਕੇ ਉਨ੍ਹਾਂ ਦੀ ਅਵਾਜ਼ ਬਣੀ ਹੈ ਅਤੇ ਦਿੱਲੀ ਸਰਕਾਰ ਨੂੰ ਇਸ ਟਰੈਕ ਰਾਹੀਂ ਇਕ ਵੱਡਾ ਸੰਦੇਸ਼ ਦੇਣ ਵਿਚ ਕਾਮਯਾਬ ਹੋਈ ਹੈ। ਸ਼ੋਸ਼ਲ ਮੀਡੀਏ ਤੇ ਇਹ ਟਰੈਕ ਕਿਸਾਨੀ ਸੰਘਰਸ਼ ਨੂੰ ਲਾਮਬੰਦ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ।
HOME ਅੰਮ੍ਰਿਤਾ ਵਿਰਕ ਨੇ ਵੀ ਗੀਤ ਰਾਹੀਂ ਕਿਹਾ ‘ਦਿੱਲੀ ਜਿੱਤਕੇ ਜਾਵਾਂਗੇ’