ਅੰਬਾਨੀ ਦੇ ਘਰ ਨੇੜਿਓਂ ਧਮਾਕਾਖੇਜ਼ ਸਮੱਗਰੀ ਮਿਲਣ ਦਾ ਮਾਮਲਾ: ਵਾਜ਼ੇ ਨਾਲ ਸਬੰਧਤ ਦੋ ਹੋਰ ਲਗਜ਼ਰੀ ਕਾਰਾਂ ਜ਼ਬਤ

ਮੁੰਬਈ (ਸਮਾਜ ਵੀਕਲੀ): ਐਨਆਈਏ ਨੇ ਵੀਰਵਾਰ ਨੂੰ ਦੋ ਹੋਰ ਲਗਜ਼ਰੀ ਕਾਰਾਂ ਜ਼ਬਤ ਕੀਤੀਆਂ , ਜਿਨ੍ਹਾਂ ਨੂੰ ਮੁੰਬਈ ਦੇ ਮੁਅੱਤਲ ਪੁਲੀਸ ਅਧਿਕਾਰੀ ਸਚਿਨ ਵਾਜ਼ੇ ਵੱਲੋਂ ਕਥਿਤ ਤੌਰ ’ਤੇ ਇਸਤੇਮਾਲ ਕੀਤਾ ਜਾ ਰਿਹਾ ਸੀ। ਜਾਂਚ ਏਜੰਸੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਕ ਟੋਇਟਾ ਲੈਂਡ ਕਰੂਜ਼ਰ ਪਰਾਡੋ ਕਾਰ ਠਾਣੇ ਵਿੱਚ ਵਾਜ਼ੇ ਦੇ ਘਰ ਬਾਹਰ ਖੜੀ ਮਿਲੀ ਹੈ। ਇਸ ਤੋਂ ਇਲਾਵਾ ਅੱਜ ਇਕ ਮਰਸਿਡੀਜ਼ ਕਾਰ ਵੀ ਜ਼ਬਤ ਕੀਤੀ ਗਈ ਹੈ, ਪਰ ਇਹ ਸਪਸ਼ਟ ਨਹੀਂ ਹੈ ਕਿ ਇਹ ਕਿਥੋਂ ਬਰਾਮਦ ਹੋਈ ਹੈ। ਇਸ ਮਾਮਲੇ ਵਿੱਚ ਹੁਣ ਤਕ ਜ਼ਬਤ ਕੀਤੇ ਗਏ ਵਾਹਨਾਂ ਦੀ ਗਿਣਤੀ ਪੰਜ ਹੋ ਗਈ ਹੈ। ਸੂਤਰਾਂ ਨੇ ਦੱਸਿਆ ਕਿ ਐਨਆਈਏ ਨੇ ਅੱਜ ਦੋ ਪੁਲੀਸ ਮੁਲਾਜ਼ਮਾਂ ਨੂੰ ਪੁਛਗਿਛ ਲਈ ਸੱਦਿਆ ਜਿਨ੍ਹਾਂ ਵਿੱਚ ਵਾਜ਼ੇ ਦਾ ਇਕ ਸਹਿਯੋਗੀ ਅਤੇ ਇਕ ਸੀਨੀਅਰ ਪੁਲੀਸ ਅਧਿਕਾਰੀ ਸ਼ਾਮਲ ਹੈ।

Previous articleਟੀ20: ਭਾਰਤ ਨੇ ਇੰਗਲੈਂਡ ਨੂੰ 8 ਦੌੜਾਂ ਨਾਲ ਹਰਾਇਆ
Next articleਟੀ20: ਭਾਰਤ ਨੇ ਇੰਗਲੈਂਡ ਨੂੰ ਹਰਾਇਆ