(ਸਮਾਜ ਵੀਕਲੀ)
ਚੱੜਦੇ ਸਾਲ 2020 ਵਿਚ ਚੀਨ ਤੋਂ ਕੀੜਾ ਆਇਆ
ਕਰੋਨਾ ਨਾਮ ਸੀ ਉਸਦਾ ਉਹਨੇ ਬੜਾ ਸਤਾਇਆ
ਰੋਕਣ ਲਈ ਸਰਕਾਰਾਂ ਨੇ ਲੋਕਡਾਉਨ ਲਾਇਆ
ਰੇਲਾਂ, ਗੱਡੀਆਂ,ਕਾਰਾਂ ਦਾ ਚੱਕਾ ਜਾਮ ਕਰਾਇਆ
ਸਹਿਤ ਕਾਮੇ, ਪੁਲਿਸ ਮੁਲਾਜਿਮ ਤੇ ਪੱਤਰਕਾਰ
ਇਕ ਦੂਜੇ ਨਾਲ ਜੁੱੜ ਕੇ ਖੱੜ ਗੲੇ ਬੰਨ ਕਤਾਰ
ਮੂੰਹ ਤੇ ਮਾਸਕ, ਹੱਥ ਸਾਫ਼ ਤੇ ਨਾ ਨਿਕਲੇਉ ਬਾਹਰ
ਇਹ ਤਿੰਨ ਅੱਖਰਾਂ ਦੇ ਮੰਤਰ ਦਾ ਸਾਰੇ ਕਰਨ ਪ੍ਰਚਾਰ
ਲੋਕੀ ਕਰਨ ਕਲੋਲਾਂ ਤੇ ਲੱਗੇ ਗਏ ਜੁਮਲੇ ਛੱਡਣ
ਇਟਲੀ ਆਲੇ ਬਾਬੇ ਬਲਦੇਵ ਸਿੰਘ ਨੂੰ ਭੰਡਣ
ਸ਼ਹਿਰਾਂ ਵਿਚ ਸੀ ਦਹਿਸ਼ਤ ਦਾ ਖੋਫਨਾਕ ਮੰਜਰ
ਘਰ ਘਰ ਵਿਚ ਚੱਲਦਾ ਬਾਬੇ ਨਾਨਕ ਦਾ ਲੰਗਰ
ਪੁਲਿਸ ਵਾਲਿਆਂ ਵੇਖ ਹਲਾਤਾਂ ਕਰਤੀ ਢਿੱਬਰੀ ਟੈਟ
ਜਿਹੜਾ ਫਿਰਦਾ ਬਾਹਰ ਸੀ ਵਿਖਦਾ ਦਿੰਦੇ ਪੂਰਾ ਫੈਂਟ
ਪ੍ਰਧਾਨ ਮੰਤਰੀ ਕਰੋਨਾ ਲਈ ਦੀਵੇ ਫਿਰਨ ਜਗਾਉਂਦੇ
ਦੀਵੇਆਂ ਪਿਛੋਂ ਕਰੋਨਾ ਲਈ ਪੀਪੇ ਫਿਰਨ ਖੱੜਕਾਉਦੇ
ਘਰ ਵਿਚ ਬਣਨ ਸਮੋਸੇ ਨੂਡਲਜ਼ ਤੇ ਬਰਗਰ ਪੀਜ਼ੇ
ਰੱਦ ਹੋਈਆਂ ਫਲਾਈਟਾਂ ਅਤੇ ਸੱਭ ਦੇ ਲੱਗੇ ਵੀਜੇ
ਆਪੋ ਆਪਣੇ ਮਸ਼ਵਰੇ ਲੋਕਾਂ ਦਿਤੇ ਫੇਸਬੁੱਕ ਤੇ ਚਾੜ
ਸ਼ਹਿਰ ਜਲੰਧਰੋ ਵਿਖਣ ਲੱਗੇ ਡਲਹੋਜੀ ਦੇ ਪਹਾੜ
ਆਖਰਕਾਰ ਸਰਕਾਰਾਂ ਨੇ ਲੋਕਡਾਉਨ ਚ ਢਿਲ ਵਿਖਾਈ
ਲੋਕਾਂ ਦੇ ਦਿਲ ਵਿਚ ਕਰੋਨਾ ਦੀ ਪੂਰੀ ਦਹਿਸ਼ਤ ਛਾਈ
ਹਾਲੇ ਰੋਣਾ ਮੁਕਿਆ ਨਹੀਂ ਤੇ ਸਰਕਾਰਾਂ ਅੱਤ ਮਚਾਈ
ਤਿੰਨ ਕਾਨੂੰਨ ਖੇਤੀ ਦੇ ਕਿਸਾਨਾਂ ਦੀ ਕਰਨ ਤਬਾਹੀ
ਹੱਥੀਂ ਫੱੜਕੇ ਲਾਏ ਝੰਡੇ ਕਿਸਾਨਾਂ ਕਰਤਾ ਦਿੱਲੀ ਕੂਚ
ਟਿਕਰੀ ਬਾਡਰ ਕੀਤੇ ਡੇਰੇ ਸਰਕਾਰਾਂ ਦੀ ਫੱਟੀ ਪੋਚ
ਖੋਰੇ ਕੀ ਭਾਣਾ ਵਰਤਣਾ ਰੰਗ ਕਰਤਾਰ ਦੇ ਵੇਖੀ ਚੱਲ
ਖੈਰ ਮੁਰਸ਼ਦ ਤੋਂ ਮੰਗੀਏ ਨਿਕਲੇ ਮੱਸਲੇ ਦਾ ਕੋਈ ਹੱਲ
ਸਾਲ ਪਿਛਲਾ ਕਰ ਗਿਆ ਸਾਰਿਆਂ ਨੂੰ ਤੰਗ
ਆਉ ਸਰਬੱਤ ਦੇ ਭੱਲੇ ਦੀ ਰੱਬ ਤੋਂ ਕਰੀਏ ਮੰਗ
ਤੱਤੀਆਂ ਠੰਡੀਆਂ ਯਾਦਾਂ ਦੇ ਗਿਆ ਸਾਲ 2020
ਆਗਮਨ ਕਰੀਏ ਖੁਸ਼ੀਆਂ ਲਿਆਵੇ ਸਾਲ 2021
ਗੁਰਪ੍ਰੀਤ ਸਿੰਘ (ਪ੍ਰੀਤ ਸਫ਼ਰੀ)
7508147356