ਅਮਰੀਕੀ ਰੱਖਿਆ ਮੰਤਰੀ ਆਸਟਿਨ ਲਿਯੌਡ ਤਿੰਨ ਦਿਨਾ ਦੌਰੇ ’ਤੇ ਭਾਰਤ ਪਹੁੰਚੇ

ਨਵੀਂ ਦਿੱਲੀ  (ਸਮਾਜ ਵੀਕਲੀ):  ਅਮਰੀਕਾ ਦੇ ਰੱਖਿਆ ਮੰਤਰੀ ਲਿਯੌਡ ਜੇ. ਆਸਟਿਨ ਸ਼ੁੱਕਰਵਾਰ ਨੂੰ ਆਪਣੇ ਤਿੰਨ ਦਿਨਾਂ ਦੌਰੇ ’ਤੇ ਭਾਰਤ ਪਹੁੁੰਚ ਗਏ ਹਨ। ਦੌਰੇ ਦਾ ਮਕਸਦ ਪ੍ਰਸ਼ਾਂਤ-ਭਾਰਤ ਸਣੇ ਖਿੱਤੇ ’ਚ ਚੀਨ ਦੇ ਵਧਦੀਆਂ ਫੌਜੀ ਸਰਗਰਮੀਆਂ ਦੇ ਮੱਦੇਨਜ਼ਰ ਭਾਰਤ ਅਤੇ ਅਮਰੀਕਾ ਵਿਚਾਲੇ ਰੱਖਿਆ, ਸੁਰੱਖਿਆ ਤੇ ਰਣਨੀਤਕ ਸਮਝੌਤਿਆਂ ਨੂੰ ਹੋਰ ਮਜ਼ਬੂਤ ਬਣਾਉਣਾ ਹੈ। ਆਸਟਿਨ ਸ਼ਨਿਚਰਵਾਰ ਨੂੰ ਆਪਣੇ ਭਾਰਤੀ ਹਮਰੁਤਬਾ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਵੱਲੋਂ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਵੀ ਮੁਲਾਕਾਤ ਕਰਨ ਦੀ ਵੀ ਸੰਭਾਵਨਾ ਹੈ।

Previous articleਪੰਜਾਬ ਦੇ ਨਸ਼ਾ ਮੁਕਤੀ ਕੇਂਦਰਾਂ ’ਚ ਸਪਲਾਈ ਦੀ ਥਾਂ ਪਾਬੰਦੀਸ਼ੁਦਾ ਦਵਾਈਆਂ ਦੀ ਬਲੈਕ ਮਾਰਕੀਟਿੰਗ: ਐੱਨਸੀਬੀ ਦਾ ਯੂਪੀ ’ਚ ਛਾਪਾ, ਦਵਾਈਆਂ ਦਾ ਜ਼ਖੀਰਾ ਬਰਾਮਦ
Next articleਪਾਣੀ ਦੇ ਮੁੱਦੇ: ਪਾਕਿਸਤਾਨ ਦਾ ਵਫ਼ਦ ਅਗਲੇ ਹਫ਼ਤੇ ਭਾਰਤ ਜਾਵੇਗਾ