ਸਟੌਕਹੋਮ (ਸਮਾਜ ਵੀਕਲੀ) :ਅਮਰੀਕੀ ਕਵਿਤਰੀ ਲੂਈਜ਼ ਗਲੁੱਕ ਨੇ ਆਪਣੀ ਪੁਸਤਕ ‘ਕੈਂਡਿਡ ਐਂਡ ਅਨਕੰਪਰੋਮਾਈਜ਼ਿੰਗ’ ਲਈ ਸਾਹਿਤ ਖੇਤਰ ਦਾ ਨੋਬੇਲ ਪੁਰਸਕਾਰ ਜਿੱਤਿਆ ਹੈ। ਦਰਜਨ ਕਵਿਤਾਵਾਂ ਦੀ ਇਸ ਪੁਸਤਕ ਵਿੱਚ ਪਰਿਵਾਰਕ ਜ਼ਿੰਦਗੀ ਦੇ ਘਾਟਿਆਂ ਅਤੇ ਸਦਮਿਆਂ ਨੂੰ ਦਲੇਰੀ ਅਤੇ ਤਿੱਖੇ ਵਿਅੰਗ ਰਾਹੀਂ ਬਿਆਨਿਆ ਗਿਆ ਹੈ। ਨੋਬੇਲ ਪੁਰਸਕਾਰਾਂ ਦੇ 112 ਵਰ੍ਹਿਆਂ ਦੇ ਇਤਿਹਾਸ ਵਿੱਚ ਜ਼ਿਆਦਾਤਰ ਮੌਕਿਆਂ ’ਤੇ ਸਾਹਿਤ ਖੇਤਰ ਦਾ ਪੁਰਸਕਾਰ ਨਾਵਲਕਾਰਾਂ ਦੀ ਝੋਲੀ ਹੀ ਪਿਆ ਹੈ। ਬਹੁਤ ਘੱਟ ਵਾਰ ਇਹ ਪੁਰਸਕਾਰ ਅਮਰੀਕੀ ਕਵੀਆਂ ਦੇ ਹਿੱਸੇ ਆਇਆ ਹੈ। ਇਸ ਤੋਂ ਇਲਾਵਾ ਲੂਈਜ਼ ਗਲਿੱਕ 16ਵੀਂ ਮਹਿਲਾ ਬਣ ਗਈ ਹੈ, ਜਿਸ ਨੇ ਸਾਹਿਤ ਖੇਤਰ ਦਾ ਨੋਬੇਲ ਪੁਰਸਕਾਰ ਜਿੱਤਿਆ ਹੈ।
HOME ਅਮਰੀਕੀ ਕਵਿੱਤਰੀ ਲੂਈਜ਼ ਗਲੁੱਕ ਨੂੰ ਸਾਹਿਤ ਦਾ ਨੋਬੇਲ