ਅਮਰੀਕਾ ਦੇ ਬੀਚ ’ਤੇ ਗੋਲੀਬਾਰੀ, 2 ਮੌਤਾਂ

ਵਰਜੀਨੀਆ ਬੀਚ (ਸਮਾਜ ਵੀਕਲੀ): ਅਟਲਾਂਟਿਕ ਮਹਾਸਾਗਰ ਦੇ ਵਰਜੀਨੀਆ ਬੀਚ ’ਤੇ ਸ਼ੁੱਕਰਵਾਰ ਰਾਤ ਹੋਈ ਗੋਲੀਬਾਰੀ ’ਚ ਦੋ ਜਣੇ ਮਾਰੇ ਗਏ ਹਨ। ਅੱਠ ਜਣੇ ਜ਼ਖ਼ਮੀ ਵੀ ਹੋਏ ਹਨ। ਪੁਲੀਸ ਨੇ 18-22 ਸਾਲ ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਤ ਕਰੀਬ 11 ਵਜੇ ਬੰਦੂਕਧਾਰੀਆਂ ਨੇ ਹੋਟਲਾਂ, ਕਲੱਬਾਂ ਤੇ ਰੈਸਤਰਾਂ ਨੂੰ ਨਿਸ਼ਾਨਾ ਬਣਾਇਆ। ਇਸ ਨਾਲ ਪੂਰੇ ਇਲਾਕੇ ਵਿਚ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ। ਪੁਲੀਸ ਨੂੰ ਸ਼ੱਕ ਹੈ ਕਿ ਗੋਲੀਬਾਰੀ ਦੋ ਧੜਿਆਂ ਵਿਚਾਲੇ ਝਗੜੇ ਤੋਂ ਬਾਅਦ ਹੋਈ। ਕਈ ਜਣਿਆਂ ਨੇ ਹਥਿਆਰ ਕੱਢ ਲਏ ਅਤੇ ਇਕ-ਦੂਜੇ ਉਤੇ ਫਾਇਰਿੰਗ ਕਰ ਦਿੱਤੀ। ਪੁਲੀਸ ਨੇ ਇਲਾਕੇ ਨੂੰ ਘੇਰਾ ਪਾ ਲਿਆ ਪਰ ਇਸ ਦੇ ਬਾਵਜੂਦ ਗੋਲੀਬਾਰੀ ਜਾਰੀ ਰਹੀ।

Previous articleਪੁੱਛਣ ਲਈ ਸਵਾਲ
Next articleਫ਼ੌਜੀ ਰਾਜ ਪਲਟੇ ਖ਼ਿਲਾਫ਼ ਮਿਆਂਮਾਰ ’ਚ ਰੋਸ ਮੁਜ਼ਾਹਰੇ ਜਾਰੀ