ਅਨੁਸ਼ਕਾ ਤੇ ਵਿਰਾਟ ਦੇ ਘਰ ਅਗਲੇ ਸਾਲ ਜਨਵਰੀ ਵਿੱਚ ਵੱਜਣਗੀਆਂ ਕਿਲਕਾਰੀਆਂ

ਚੰਡੀਗੜ੍ਹ (ਸਮਾਜ ਵੀਕਲੀ) : ਬੌਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੋ ਤੋਂ ਤਿੰਨ ਹੋਣ ਵਾਲੇ ਹਨ। ਜੋੜੇ ਨੇ ਅੱਜ ਇਹ ਕਹਿ ਕੇ ਸੋਸ਼ਲ ਮੀਡੀਆ ‘ਤੇ ਇਹ ਐਲਾਨ ਕੀਤਾ: “ਅਤੇ ਅਸੀਂ ਜਨਵਰੀ 2021 ਵਿੱਚ ਤਿੰਨ ਹੋ ਜਾਵਾਂਗੇ।” ਪੋਸਟ ਦੇ ਨਾਲ ਜੋੜੀ ਦੀ ਤਸਵੀਰ ਆਈ ਹੈ, ਜਿਸ ਵਿੱਚ ਅਨੁਸ਼ਕਾ ਆਪਣੇ ਬੇਬੀ ਬੰਪ ਨਾਲ ਨਜ਼ਰ ਆ ਰਹੀ ਹੈ। ਇਸ ਜੋੜੀ ਨੇ ਦਸੰਬਰ 2017 ਵਿਚ ਵਿਆਹ ਕਰਵਾ ਲਿਆ ਸੀ।

Previous articleਆਰਬੀਆਈ ਵੱਲੋਂ ਵਿਆਜ ਦਰਾਂ ਵਿੱਚ ਕਟੌਤੀ ਜਾਰੀ ਰੱਖਣ ਦੇ ਸੰਕੇਤ: ਸਾਡੇ ਤਰਕਸ਼ ਵਿੱਚ ਤੀਰ ਹਾਲੇ ਨਹੀਂ ਮੁੱਕੇ: ਗਵਰਨਰ
Next articleਵਿਸਕੌਨਸਿਨ ਗੋਲੀਕਾਂਡ: ਕੈਨੋਸ਼ਾ ’ਚ ਗੋਲੀ ਨਾਲ ਦੋ ਹਲਾਕ, ਇਕ ਜ਼ਖ਼ਮੀ