ਅਧਿਆਪਕ ਪਰਮਜੀਤ ਕੌਰ ਸੂਚ ਸਟੇਟ ਪੁਰਸਕਾਰ ਨਾਲ ਸਨਮਾਨਿਤ, ਇਲਾਕੇ ‘ਚ ਖੁਸ਼ੀ ਦੀ ਲਹਿਰ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ), (ਚੁੰਬਰ) – ਅਧਿਆਪਕ ਦਿਵਸ ਮੌਕੇ ਸਿਖਿਆ ਦੇ ਖੇਤਰ ਵਿਚ ਵਧੀਆ ਸੇਵਾਵਾਂ ਨਿਭਾਉਣ ਲਈ ਸਰਕਾਰੀ ਐਲੀਮੈਂਟਰੀ ਸਕੂਲ ਸੁਸਾਣਾ ਜ਼ਿਲ•ਾ ਹੁਸ਼ਿਆਰਪੁਰ ਵਿਖੇ ਬਤੌਰ ਅਧਿਆਪਕਾ ਮੈਡਮ ਪਰਮਜੀਤ ਕੌਰ ਸੂਚ ਨੂੰ ਸਟੇਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਜਿਸ ਨਾਲ ਇਲਾਕੇ ਤੇ ਸਿਖਿਆ ਦੇ ਖੇਤਰ ਵਿਚ ਖੁਸ਼ੀ ਦੀ ਲਹਿਰ ਹੈ।

ਮੈਡਮ ਪਰਮਜੀਤ ਕੌਰ ਸੂਚ ਨੇ ਆਪਣੀ ਮਿਹਨਤ, ਦਿਆਨਤਦਾਰੀ, ਪ੍ਰਤਿਭਾ ਅਤੇ ਸਮਰਪਣ ਨਾਲ ਪ੍ਰਤੀਬੱਧਤਾ ਦਾ ਪੱਲਾ ਫੜ ਕੇ ਸਰਕਾਰੀ ਐਲੀਮੈਂਟਰੀ ਸਕੂਲ ਸੁਸਾਣਾ ਦੀ ਨਵੀਂ ਨੁਹਾਰ ਹੀ ਨਹੀਂ ਸਿਰਜੀ ਸਗੋਂ ਇਲਾਕੇ ਵਿਚ ਬੇਹੱਦ ਪ੍ਰੇਰਨਾ ਸ੍ਰੋਤ ਹੋ ਨਿੱਬੜੀ। ਡੇਢ ਦਹਾਕਾ ਪਹਿਲਾਂ ਬਗੈਰ ਅਧਿਆਪਕ ਤੇ ਬਗੈਰ ਬਿਜਲੀ ਵਾਲੇ ਸਕੂਲ ਨੂੰ ਆਪਣੀ ਮਿਹਨਤ ਅਤੇ ਹਿੰਮਤ ਨਾਲ ਪੰਜਾਬੀ ਅਤੇ ਅੰਗਰੇਜ਼ੀ ਮੀਡੀਅਮ ਰਾਹੀਂ ਬੱਚਿਆਂ ਨੂੰ ਅਤਿ ਆਧੁਨਿਕ ਵਿਦਿਆ ਪ੍ਰਦਾਨ ਕਰਕੇ ਇਲਾਕੇ ਵਿਚ ਲੋਕਾਂ ਦੀ ਅਸੀਸ ਅਤੇ ਦਾਦ ਪ੍ਰਾਪਤ ਕੀਤੀ।

ਇਸ ਸਮੇਂ ਵੀ ਜਿੱਥੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਨਾਹ ਦੇ ਬਰਾਬਰ ਹੈ ਉੱਥੇ ਸਰਕਾਰੀ ਐਲੀਮੈਂਟਰੀ ਸਕੂਲ ਸੁਸਾਣਾ ਵਿਖੇ ਬੱਚਿਆਂ ਦੀ ਗਿਣਤੀ 81 ਤੋਂ ਵੀ ਜਿਆਦਾ ਹੈ ਤੇ ਇਸ ਪਿੰਡ ਦੇ ਲੋਕਾਂ ਦੀ ਆਪਣੇ ਬੱਚਿਆਂ ਨੂੰ ਪੜਾਉਣ ਲਈ ਸਰਕਾਰੀ ਸਕੂਲ ਲਈ ਵੱਧ ਤਰਜੀਹ ਦਿੱਤੇ ਹਨ। ਇੱਥੇ ਇਹ ਵਰਨਣਯੋਗ ਹੈ ਕਿ ਇਸ ਅਧਿਆਪਕ ਨੇ ਆਪਣੀ ਤਨਖਾਹ ਦੇ ਵੱਢੇ ਹਿੱਸੇ ਤੋਂ ਇਲਾਵਾ ਸਮ੍ਰੱਥ ਵਿਅਕਤੀਆਂ ਤੋਂ ਆਪਣੀ ਹਿੰਮਤ ਨਾਲ ਸਹਾਇਤਾ ਲੇ ਕੇ ਸਕੂਲ ਦੀ ਅਤਿ ਆਧੁਨਿਤ ਇਮਾਰਤ ਦਾ ਨਿਰਮਾਣ ਕਰਵਾਇਆ। ਇਸ ਵਕਤ ਇਹ ਆਦਰਸ਼ ਸਕੂਲ ਲੋਕਾਂ ਦੀ ਖਿੱਚ ਦਾ ਕਾਰਨ ਬਣਿਆ ਹੋਇਆ ਹੈ। ਮੈਡਮ ਪਰਮਜੀਤ ਕੌਰ ਸੂਚ ਨੂੰ ਪੁਰਸਕਾਰ ਮਿਲਣ ਤੇ ਪਿੰਡ ਅਤੇ ਇਲਾਕੇ ਵਲੋਂ ਬੇਹੱਦ ਖੁਸ਼ੀ ਪ੍ਰਗਟਵਾ ਕੀਤਾ ਜਾ ਰਹੀ ਹੈ।

Previous articleਸਰਕਾਰੀ ਹਾਈ ਸਕੂਲ ਖ਼ਾਨਪੁਰ ਸਹੋਤੇ ਦੀ ਨਵੀਂ ‘ਸਕੂਲ ਪ੍ਰਬੰਧਕ ਕਮੇਟੀ’ ਦਾ ਗਠਨ
Next articleअध्यापक दिवस पर डॉ. बी. आर. अंबेडकर सोसायटी आर.सी.एफ. द्वारा महिला शिक्षिक सम्मानित