ਸਰਕਾਰੀ ਹਾਈ ਸਕੂਲ ਖ਼ਾਨਪੁਰ ਸਹੋਤੇ ਦੀ ਨਵੀਂ ‘ਸਕੂਲ ਪ੍ਰਬੰਧਕ ਕਮੇਟੀ’ ਦਾ ਗਠਨ

ਸਰਕਾਰੀ ਹਾਈ ਸਕੂਲ ਖ਼ਾਨਪੁਰ ਸਹੋਤੇ ਦੀ ਹੋਈ ਨਵੀਂ 'ਸਕੂਲ ਪ੍ਰਬੰਧਕ ਕਮੇਟੀ' ਦੀ ਚੋਣ ਉਪਰੰਤ ਕਮੇਟੀ ਮੈਂਬਰ ਮੁੱਖ ਅਧਿਆਪਕਾ ਮੈਡਮ ਸੁਨੀਤਾ ਰਾਣੀ ਨਾਲ।

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪੰਜਾਬ ਸਰਕਾਰ ਦੀਆਂਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹਲਕਾ ਸ਼ਾਮਚੁਰਾਸੀ ਦੇ ਸਰਕਾਰੀ ਹਾਈ ਸਕੂਲ ਖ਼ਾਨਪੁਰ ਸਹੋਤੇ ਦੀ ਨਵੀਂ ‘ਸਕੂਲ ਪ੍ਰਬੰਧਕ ਕਮੇਟੀ’ ਦਾ ਗਠਨ ਕੀਤਾ ਗਿਆ। ਜਿਸ ਵਿਚ ਬਤੌਰ ਦਰਸ਼ਕ ਮੁੱਖ ਅਧਿਆਪਕਾ ਮੈਡਮ ਸੁਨੀਤਾ ਰਾਣੀ ਤੇ ਕਮਲਜੀਤ ਸਿੰਘ ਤੋਂ ਇਲਾਵਾ ਸਕੂਲ ਵਿਚ ਪੜ•ਾਈ ਕਰ ਰਹੇ ਵਿਦਿਆਰਥੀਆਂ ਦੇ ਮਾਪੇ/ਸਰਪ੍ਰਸਤ, ਸਥਾਨਕ ਗਰਾਮ ਪੰਚਾਇਤ ਮੈਂਬਰ ਤੇ ਸਾਬਕ ਅਧਿਆਪਕ ਪ੍ਰਤੀਨਿਧੀ ਸ਼ਾਮਿਲ ਹੋਏ। ਇਸ ਹਾਜ਼ਿਰ ਹਾਊਸ ਵਿਚੋਂ ਪਹਿਲਾਂ ਸਰਬ ਸੰਮਤੀ ਨਾਲ ਚੁਣੀ 12 ਮੈਂਬਰੀ ਕਮੇਟੀ ਵਿਚੋਂ ਨਿਰਮਲ ਸਿੰਘ ਦੀ ਬਤੋਰ ਚੇਅਰਮੈਨ ਅਤੇ ਜਸਵਿੰਦਰ ਕੌਰ ਬਤੋਰ ਵਾਇਸ ਚੇਅਰਮੈਨ ਦੀ ਚੋਣ ਕੀਤੀ ਗਈ। ਹੋਰਨਾ ਮੈੰਬਰਾਂ ਵਿਚ ਜਸਵਿੰਦਰ ਕੌਰ, ਸੁਨੀਤਾ ਰਾਣੀ, ਕੁਲਵਿੰਦਰ ਕੌਰ, ਨਰਿੰਦਰ ਕੌਰ, ਕਮਲਜੀਤ ਕੌਰ, ਉਪਿੰਦਰ ਕੌਰ, ਬਲਜਿੰਦਰ ਕੌਰ, ਹਰਰਾਏ ਸਿੰਘ, ਗੁਰਮੀਤ ਸਿੰਘ, ਬਲਵਿੰਦਰ ਸਿੰਘ ਅਤੇ ਰਾਜਨ ਸਿੰਘ ਵਰਨਣਯੋਗ ਹਨ। ਇਸ ਉਪਰੰਤ ਸਕੂਲੁ ਮੁੱਖੀ ਮੈਡਮ ਸੁਨੀਤਾ ਰਾਣੀ ਨੇ ਪਿਛਲੀ ਕਮੇਟੀ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਕਰਦੇ ਹੋਏ ਸਹਿਯੋਗ ਦੀ ਸ਼ਾਲਾਘਾ ਕੀਤੀ।

Previous articleਹੁਸ਼ਿਆਰਪੁਰ ਜਿਲੇ ਵਿੱਚ 106 ਪਾਜੇਟਿਵ ਮਰੀਜ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ ਹੋਈ 2139, 6 ਮੌਤਾਂ ਹੋਣ ਨਾਲ ਕੁਲ ਮੌਤਾਂ ਦੀ ਗਿਣਤੀ 65
Next articleਅਧਿਆਪਕ ਪਰਮਜੀਤ ਕੌਰ ਸੂਚ ਸਟੇਟ ਪੁਰਸਕਾਰ ਨਾਲ ਸਨਮਾਨਿਤ, ਇਲਾਕੇ ‘ਚ ਖੁਸ਼ੀ ਦੀ ਲਹਿਰ