ਅਧਿਆਪਕ ਦਲ ਪੰਜਾਬ ਦੀ ਯੂਮ ਐਪ ਰਾਹੀ ਮੀਟਿੰਗ ਆਯੋਜਿਤ

ਕੈਪਸ਼ਨ-ਅਧਿਆਪਕ ਦਲ ਦੇ ਆਗੂ

ਸਰਕਾਰ ਜੀ ਅਧਿਆਪਕਾਂ ਨੂੰ ਅਧਿਆਪਕ ਹੀ ਰਹਿਣ ਦੇਵੋ:  ਸੁਖਦਿਆਲ  ਝੰਡ

ਕਪੂਰਥਲਾ, .17 ਜੁਲਾਈ (ਕੌੜਾ) (ਸਮਾਜਵੀਕਲੀ) : ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਦੀ ਯੂਮ ਐਪ ਰਾਹੀ ਮੀਟਿੰਗ ਉੱਪ ਸਕੱਤਰ ਜਨਰਲ ਪੰਜਾਬ ਸੁਖਦਿਆਲ ਸਿੰਘ ਝੰਡ, ਮਨਜਿੰਦਰ ਸਿੰਘ ਧੰਜੂ, ਸ਼੍ਰੀ ਰਕੇਸ਼ ਭਾਸਕਰ , ਲੈਕ: ਰਜੇਸ਼ ਜੋਲੀ, ਸ: ਭਜਨ ਸਿੰਘ ਮਾਨ ਤੇ ਸ: ਗੁਰਮੂਖ ਸਿੰਘ ਬਾਬਾ ਦੀ ਪ੍ਰਧਾਨਗੀ ਹੇਠ ਹੋਈ।

ਮੀਟਿੰਗ ਵਿੱਚ ਆਗੂਆਂ ਨੇ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਜੌ ਕੋਲੋ ਮੰਗ ਕੀਤੀ ਕਿ ਅਧਿਆਪਕਾਂ ਨੂੰ ਅਧਿਆਪਕ ਹੀ ਰਹਿਣ ਦੇਵੋ । ਉਨਾਂਂ ਕਿਹਾ ਕਿ ਵਧੀਕ ਮੁੱਖ ਪ੍ਰਸ਼ਾਸਕ ਗਲਾਡਾ ਲੁਧਿਆਣਾ ਕਮ ਨੋਡਲ ਅਫਸਰ ਕੋਵਿਡ 19 ਵਲੋਂ ਅਧਿਆਪਕਾਂ ਦੀਆਂ ਡਿਊਟੀਆਂ ਕੋਰੋਨਾ ਵਾਇਰਸ ਕਰਕੇ ਵੱਖ ਵੱਖ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਹਵਾਈ ਅੱਡੇ ਤੋਂ ਕੁਆਟਰੀਅਨ ਸੈਂਟਰਾਂ ਤੱਕ ਪਹੁੰਚਾਉਣ ਦੀ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਅਧਿਆਪਕਾਂ ਦੀ ਡਿਊਟੀ ਬੱਚਿਆਂ ਨੂੰ ਪੜਾਉਣ ਦੀ ਹੈ , ਅਤੇ ਇਹ ਡਿਊਟੀਆਂ ਜਲਦ ਤੋਂ ਜਲਦ ਕੱਟੀਆਂ ਜਾਣ।

ਆਗੂਆਂ ਨੇ ਕਿਹਾ ਕਿ ਲਾਕਡਾਊਨ ਦੇ ਦੌਰਾਣ ਅਧਿਆਪਕ ਵਰਗ ਖੁਦ ਨੂੰ ਖਤਰਾ ਵਿੱਚ ਪਾਕੇ ਵਿਦਿਆਰਥੀਆਂ ਦੇ ਦਾਖਲੇ ਅਤੇ ਪੇਪਰ ਲੈ ਰਿਹਾ ਹੈ।ਇਸ ਸਮੇਂ ਸਕੂਲ਼ਾਂ ਵਿੱਚ ਪੇਪਰ ਚੱਲ ਰਹੇ ਹਨ ਜਿਸ ਵਿੱਚ ਅਧਿਆਪਕਾਂ ਨੇ ਆਨਲਾਈਨ ਟੇਸਟ ਵੀ ਭੇਜਣਾ ਹੈ ਅਤੇ ਅਧਿਆਪਕਾਂ ਨੇ ਟੈਸਟ ਚੈੱਕ ਕਰਕੇ ਵਿਭਾਗ ਨੂੰ ਵਾਪਿਸ ਵੀ ਭੇਜਣਾ ਹੈ। ਆਗੂਆਂ ਨੇ ਕਿਹਾ ਕਿ ਅਧਿਆਪਕਾਂ ਦੀ ਡਿਊਟੀ ਕੋਵਿਡ 19 , ਮਿਸ਼ਨ ਫਤਿਹ, ਸ਼ਰਾਬ ਫੈਕਟਰੀਆਂ, ਰੇਤ ਮਾਫੀਆ ਚੈਕਿੰਗ ਅਤੇ ਹੁਣ ਐਨ.ਆਰ.ਆਈਜ ਨੂੰ ਏਅਰਪੋਰਟ ਤੋਂ ਲੈਕੇ ਕੁਆਰੰਟੀਅਨ ਸੈਂਟਰਾਂ ਤੱਕ ਪਹੁੰਚਾਉਣਾ ਅਧਿਆਪਕ ਪੇਸ਼ੇ ਨੂੰ ਕਲੰਕਿਤ ਕਰਨਾ ਹੈ।

ਆਗੂਆਂ ਨੇ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਲਈ ਅਧਿਆਪਕਾਂ ਨੂੰ ਅਧਿਆਪਕ ਹੀ ਰਹਿਣ ਦਿੱਤਾ ਜਾਵੇ।ਇਸ ਮੌਕੇ ਹਰਦੇਵ ਸਿੰਘ ਖਾਨੋਵਾਲ, ਕਮਲਜੀਤ ਸਿੰਘ ਉੱਚਾ, ਅਮਰਜੀਤ ਕਾਲਾਸੰਘਿਆ, ਲ਼ੈਕਚਰਾਰ ਵਿਕਾਸ ਭੰਬੀ,  ਵਨੀਸ਼ ਸ਼ਰਮਾ, ਰਜੀਵ ਸਹਿਗਲ, ਕਮਲਜੀਤ ਸਿੰਘ ਬੂਲਪੁਰੀ, ਅਮਨ ਸੂਦ, ਜੋਗਿੰਦਰ ਸਿੰਘ, ਮਨਜੀਤ ਸਿੰਘ, ਰਣਜੀਤ ਸਿੰਘ, ਸੁਰਜੀਤ ਸਿੰਘ ਲੱਖਣਪਾਲ, ਸਤੀਸ਼ ਟਿੱਬਾ, ਅਮਰੀਕ ਸਿੰਘ ਰੰਧਾਵਾ, ਜਗਜੀਤ ਸਿੰਘ ਮਿਰਜਾਪੁਰ, ਟੋਨੀ ਕੌੜਾ, ਸਰਬਜੀਤ ਸਿੰਘ ਔਜਲਾ, ਆਸ਼ੀਸ਼ ਸ਼ਰਮਾ, ਦੀਪਕ ਆਨੰਦ, ਭਾਗ ਸਿੰਘ, ਰਜੇਸ਼ ਸ਼ਰਮਾ, ਮੇਜਰ ਸਿੰਘ ਖੱਸਣ, ਵਿਕਾਸ ਧਵਨ, ਰੇਸ਼ਮ ਸਿੰਘ ਰਾਮਪੁਰੀ, ਕੁਲਬੀਰ ਸਿੰਘ ਕਾਲੀ, ਡਾ. ਅਰਵਿੰਦਰ ਭਰੋਥ, ਵੱਸਣਦੀਪ ਸਿੰਘ ਜੱਜ, ਮਨਦੀਪ ਸਿੰਘ ਫੱਤੂਢੀਗਾਂ, ਹਰਦੇਵ ਸਿੰਘ ਖਾਨੋਵਾਲ, ਕਮਲਜੀਤ ਸਿੰਘ ਉੱਚਾ, ਅਮਰਜੀਤ ਕਾਲਾ ਸੰਘਿਆ, ਸੁਖਬੀਰ ਸਿੰਘ, ਮਨਜੀਤ ਸਿੰਘ ਥਿੰਦ, ਵਿਜੈ ਕੁਮਾਰ ਭਵਾਨੀਪੁਰ, ਸੁਰਿੰਦਰ ਕੁਮਾਰ,  ਜਤਿੰਦਰ ਸ਼ੈਲੀ, ਮਨਿੰਦਰ ਸਿੰਘ, ਮਨੂੰ ਕੁਮਾਰ ਪ੍ਰਾਸ਼ਰ, ਮੁਖਤਿਆਰ ਲਾਲ, ਪਰਵੀਨ ਕੁਮਾਰ, ਪਰਦੀਪ ਕੁਮਾਰ ਵਰਮਾ , ਹਰਸਿਮਰਤ ਸਿੰਘ, ਜਤਿੰਦਰ ਸਿੰਘ ਸੰਧੂ, ਪਰਮਜੀਤ ਸਿੰਘ, ਅਮਰਜੀਤ ਸਿੰਘ ਡੈਨਵਿੰਡ, ਰੋਸ਼ਨ ਲਾਲ , ਮਨੋਜ ਟਿੱਬਾ,  ਰਕੇਸ਼ ਕੁਮਾਰ ਕਾਲਾਸੰਘਿਆ, ਬਿਕਰਮਜੀਤ ਸਿੰਘ ਮੰਨਣ, ਸ਼ੁੱਭਦਰਸ਼ਨ ਆਨੰਦ ਤੇ  ਬਿੱਟੂ ਸਿੰਘ, ਗੁਰਪ੍ਰੀਤ ਸਿੰਘ ਹੁਸੈਨਪੁਰ ਹਾਜਰ ਸਨ।

Previous articleਭਾਰਤੀ ਮੂਲ ਦੀ ਬ੍ਰਿਟਿਸ਼ ਬੀਬੀ ਨੇ ਮਾਰੀ ਵੱਡੀ ਠੱਗੀ
Next articleDiverse religious leaders find it “morally wrong” to continue with “Squaw Valley Ski Resort” name