ਆਈਪੀਐੱਲ ਸਪਾਂਸਰਸ਼ਿਪ: ਸਵਦੇਸ਼ੀ ਮੰਚ ਬੀਸੀਸੀਆਈ ਤੋਂ ਔਖੀ

ਨਵੀਂ ਦਿੱਲੀ (ਸਮਾਜ ਵੀਕਲੀ) : ਬੀਸੀਸੀਆਈ ਵੱਲੋਂ ਆਈਪੀਐੱਲ ਲਈ ਚੀਨੀ ਸਪਾਂਸਰਾਂ ਨਾਲ ਹੀ ਅੱਗੇ ਕੰਮ ਕਰਨ ਦੇ ਫ਼ੈਸਲੇ ਤੋਂ ਹੈਰਾਨ-ਪ੍ਰੇਸ਼ਾਨ ਆਰਐੱਸਐੱਸ ਨਾਲ ਸਬੰਧਤ- ਸਵਦੇਸ਼ੀ ਜਾਗਰਣ ਮੰਚ (ਐੱਸਜੇਐੱਮ) ਨੇ ਕਿਹਾ ਹੈ ਕਿ ਮੁਲਕ ਦੇ ਲੋਕਾਂ ਨੂੰ ਟੀ- 20 ਕ੍ਰਿਕਟ ਲੀਗ ਦਾ ਬਾਈਕਾਟ ਕਰਨ ਬਾਰੇ ਸੋਚਣਾ ਚਾਹੀਦਾ ਹੈ।

ਐੱਸਜੇਐੱਮ ਦੇ ਸਹਿ-ਕਨਵੀਨਰ ਅਸ਼ਵਨੀ ਮਹਾਜਨ ਨੇ ਕਿਹਾ ਕਿ ਬੀਸੀਸੀਆਈ ਤੇ ਆਈਪੀਐੱਲ ਦੀ ਗਵਰਨਿੰਗ ਕੌਂਸਿਲ ਨੇ ਚੀਨੀ ਸਪਾਂਸਰਾਂ ਨਾਲ ਕ੍ਰਿਕਟ ਲੀਗ ਕਰਵਾਉਣ ਦਾ ਫ਼ੈਸਲਾ ਕਰ ਕਰ ਕੇ ਉਨ੍ਹਾਂ ਭਾਰਤੀ ਫ਼ੌਜੀਆਂ ਪ੍ਰਤੀ ਨਿਰਾਦਰ ਪ੍ਰਗਟਾਇਆ ਹੈ, ਜਿਨ੍ਹਾਂ ਨੂੰ ਚੀਨੀ ਫ਼ੌਜੀਆਂ ਵੱਲੋਂ ਜਾਨੋਂ ਮਾਰ ਦਿੱਤਾ ਗਿਆ ਸੀ।

ਉਨ੍ਹਾਂ ਆਈਪੀਐੱਲ ਦੇ ਪ੍ਰਬੰਧਕਾਂ ਤੇ ਬੀਸੀਸੀਆਈ ਨੂੰ ਆਪਣੇ ਫ਼ੈਸਲੇ ’ਤੇ ਮੁੜ ਨਜ਼ਰਸਾਨੀ ਕਰਨ ਲਈ ਆਖਦਿਆਂ ਕਿਹਾ ਕਿ ਦੇਸ਼ ਦੀ ਸੁਰੱਖਿਆ ਤੇ ਮਾਣ ਨਾਲੋਂ ਵਧ ਕੇ ਕੁਝ ਵੀ ਨਹੀਂ ਹੈ।

Previous articleਕੋਵਿਡ ਟਾਸਕ ਫੋਰਸ ਦੀ ਅਗਵਾਈ ਕਰ ਸਕਦੇ ਨੇ ਰਾਹੁਲ ਦਰਾਵਿੜ
Next articleਇਕ ਪਾਸੇ ਬਾਈਕਾਟ, ਦੂਜੇ ਪਾਸੇ ਚੀਨੀ ਸਪਾਂਸਰ: ਉਮਰ ਅਬਦੁੱਲਾਇਕ ਪਾਸੇ ਬਾਈਕਾਟ, ਦੂਜੇ ਪਾਸੇ ਚੀਨੀ ਸਪਾਂਸਰ: ਉਮਰ ਅਬਦੁੱਲਾ