ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਕਾਨਪੁਰ ਕਾਂਡ ਦੀ ਜਾਂਚ ਲਈ ਇਕ ਮੈਂਬਰੀ ਕਮਿਸ਼ਨ ਕਾਇਮ

ਲਖਨਊ (ਸਮਾਜਵੀਕਲੀ) :  ਉੱਤਰ ਪ੍ਰਦੇਸ਼ ਸਰਕਾਰ ਨੇ ਕਾਨਪੁਰ ਵਿੱਚ ਪੁਲੀਸ ’ਤੇ ਹਮਲੇ ਤੇ ਗੈਂਗਸਟਰ ਵਿਕਾਸ ਦੂਬੇ ਦੇ ਮੁਕਾਬਲੇ ਦੀ ਜਾਂਚ ਲਈ ਇਕ ਮੈਂਬਰੀ ਕਮਿਸ਼ਨ ਬਣਾਇਆ। ਸਰਕਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਪੈਨਲ ਦੀ ਅਗਵਾਈ ਅਲਾਹਾਬਾਦ ਹਾਈ ਕੋਰਟ ਦੇ ਸੇਵਾਮੁਕਤ ਜੱਜ ਸ਼ਸ਼ੀ ਕਾਂਤ ਅਗਰਵਾਲ ਕਰਨਗੇ ਅਤੇ ਦੋ ਮਹੀਨਿਆਂ ਵਿਚ ਆਪਣੀ ਰਿਪੋਰਟ ਸੌਂਪਣਗੇ। ਬਿਆਨ ਦੇ ਅਨੁਸਾਰ ਪੈਨਲ ਗੈਂਗਸਟਰ ਦਾ ਪੁਲੀਸ ਅਤੇ ਵੱਖ-ਵੱਖ ਵਿਭਾਗਾਂ ਦੇ ਲੋਕਾਂ ਨਾਲ “ਸੰਬੰਧ” ਦੀ ਵੀ ਜਾਂਚ ਕਰੇਗਾ। ਇਹ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨਾ ਹੋਣ ਸਬੰਧੀ ਵੀ ਸੁਝਾਅ ਦੇਵੇਗਾ।

Previous articleजियो सचेतनता के साथ
Next articleਅਜਿਹਾ ਕੀ ਹੋਇਆ ਕਿ ਮੋਦੀ ਜੀ ਦੇ ਹੁੰਦਿਆਂ ਚੀਨ ਨੇ ਭਾਰਤ ਦੀ ਜ਼ਮੀਨ ਖੋਹ ਲਈ: ਰਾਹੁਲ