ਨੁੂਹ ਸੱਸ

ਬਿੰਦਰ ਇਟਲੀ

(ਸਮਾਜ ਵੀਕਲੀ)

ਮਾ ਤੇ ਧੀ ਦਾ ਰਿਸਤਾ ਨਿਘਾ
ਨੇੜਤਾ ਅਤੇ ਪਿਆਰ
ਨੂਹ,ਸੱਸ ਦੇ ਰਿਸ਼ਤਾ ਨਾਲ
ਜੁੜਿਅਾ ਏ ਤਕਰਾਰ
ਲਾਲਚ ਤੇ ਕੁਝ ਚੌਧਰ ਬਾਜੀ
ਪਾਉਦੇ ਦਿਲੀਂ ਦਰਾਰ
ਚੁਗਲਖੋਰੀ ਵੀ ਮਾਰਦੀ ਏ ਕੁਝ
ਪਾ ਦੇਂਦੀ ਏ ਖਾਰ
ਗਲੀ ਮਹੱਲਾ ਵੀ ਲੜਵਾ ਕੇ
ਸੀਨਾ ਲੈਦਾ ਠਾਰ
ਅਨਪੜਤਾ ਤੇ ਛੋਟੀ ਸੋਚ ਦੀ
ਪੈਦੀ ਦੋਹਰੀ ਮਾਰ
ਟੀ ਵੀ ਤੇ ਨਾਟਕ ਤੱਕ ਤੱਕ ਕੇ
ਹੋ ਗਏ ਕੁਝ ਹੁਸਿਆਰ
ਨਿਤ ਤਕਨੀਕਾ ਨਵੀਆਂ ਵੇਖ ਕੇ
ਸ਼ਾਜਿਸਾਂ ਆਣ ਹਜਾਰ
ਪੜਿਆ ਲ਼ਿਖਿਆ ਅੱਜ ਜਮਾਨਾ
ਕਰੋ ਤਾਂ ਕੁਝ ਸੁਧਾਰ
ਅਖਿਰ ਅਪਨੇ ਅਪਨੇ ਰਹਿਣੇ
ਕਾਹਦੀ ਜਿਤ ਤੇ ਹਾਰ
ਨੂਹ ਵੀ ਜੇਕਰ ਧੀ ਬਣ ਜਾਵੇ
ਹੋ ਜਾਏ ਬੇੜਾ ਪਾਰ
ਗੱਲ਼ ਮੇਰੀ ਤੇ ਬੀਬੀਉ ਭੈਣੋ
ਕਰਿਉ ਸੋਚ ਵਿਚਾਰ਼਼

ਬਿੰਦਰ

ਜਾਨ ਏ ਸਾਹਿਤ

ਇਟਲੀ ਸੰਪਰਕ ਨੰਬਰ-00393268159218

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿੱਠੜਾ ਕਾਲਜ ਵਿਖੇ ਨਵੀਨਤਾਕਾਰੀ ਪਹਿਰਾਵੇ ਮੁਕਾਬਲੇ ਆਯੋਜਿਤ
Next articleਅਭੁੱਲ ਯਾਦਾਂ