*ਅਖੌਤੀ ਚੌਕੀਦਾਰਾਂ ਦਾ 2020*

ਰੋਮੀ ਘੜਾਮੇਂ ਵਾਲ਼ਾ 

(ਸਮਾਜ ਵੀਕਲੀ)

ਚੱਲਿਆ ਏ ਸੱਤਵਾਂ ਵੀ ਸਾਲ ਚੌਕੀਦਾਰਾਂ ਦਾ,
ਆਨੇ ਵਾਲ਼ੀ ਥਾਂ ‘ਤੇ ਪਰ ਹਾਲ ਚੌਕੀਦਾਰਾਂ ਦਾ।
ਕਿਸਾਨਾਂ , ਮਜ਼ਦੂਰਾਂ ਕੀ ਮੁਲਾਜ਼ਮਾਂ , ਦੁਕਾਨਦਾਰਾਂ,
ਸਾਰਿਆਂ ‘ਤੇ ਰਿਹਾ ਕਾਲ਼ਾ ਕਾਲ ਚੌਕੀਦਾਰਾਂ ਦਾ।
ਦੋ ਕਰੋੜ ਨੌਕਰੀਆਂ ਵੰਡਣੀਆਂ ਹਰ ਸਾਲ,
ਵਾਅਦਾ ਜਿਵੇਂ ਬਣ ਗਿਆ ਗਾਲ਼ ਚੌਕੀਦਾਰਾਂ ਦਾ।
ਛੋਟੇ ਧੰਦੇ ਚੱਲਦੇ-ਚੱਲਾਉਂਦੇ ਸਗੋਂ ਬੰਦ ਹੋ ਗਏ,
ਵੱਡਿਆਂ ਤੇ ਹੱਥ ਹੈ ਕਮਾਲ ਚੌਕੀਦਾਰਾਂ ਦਾ।
ਤੇਲਾਂ ਅਤੇ ਗੈਸਾਂ ਦੀਆਂ ਕੀਮਤਾਂ ਛੁਪਾਈ ਗਿਆ,
ਬੁਲੇਟ ਟਰੇਨਾਂ ਦਾ ਧਮਾਲ ਚੌਕੀਦਾਰਾਂ ਦਾ।
ਮੀਡੀਆ ਦਾ ਵੱਡਾ ਹਿੱਸਾ ਪਾਲਤੂ ਬਣਾ ਗਿਆ ਜਿਵੇਂ,
ਬੁਰਕੀ ਦਾ ਘੇਰਾ ਸੀ ਵਿਸ਼ਾਲ ਚੌਕੀਦਾਰਾਂ ਦਾ।
“ਬ੍ਹਾਈਓ ਔਰ ਬ੍ਹੈਨੋ ਕਭੀ ਖਾਊਂਗਾ ਨਾ ਖਾਨੇ ਦੂੰਗਾ”
ਰਾਗ ਜਾਰੀ ਆਲ਼ ਤੇ ਪਤ਼ਾਲ ਚੌਕੀਦਾਰਾਂ ਦਾ।
ਕਰੋਨਾ ਵਾਲ਼ੀ ਆੜ ‘ਚ ਵਿਛਾਇਆ ਪਰ ਦਿੱਸ ਪਿਆ,
ਕਾਲ਼ਿਆਂ ਕਾਨੂੰਨਾਂ ਵਾਲ਼ਾ ਜ਼ਾਲ਼ ਚੌਕੀਦਾਰਾਂ ਦਾ।
ਆ ਗਿਆ ਏ ਇੱਕੀ ਵੇਖੀਂ ਰੋਮੀਆਂ ਘੜਾਮੇਂ ਕਿਵੇਂ,
ਜਨਤਾ ਨੇ ਕਰਨਾ ਕੀ ਹਾਲ ਚੌਕੀਦਾਰਾਂ ਦਾ।
                             ਰੋਮੀ ਘੜਾਮੇਂ ਵਾਲ਼ਾ।
                             98552-81105
Previous articleਅਨੇਕਾਂ ਸੰਸਕ੍ਰਿਤੀਆਂ ਦਾ ਸੰਗਮ : ਲੰਦਨ
Next articleਪ੍ਰੈੱਸ ਨੋਟ: ਕਿਸਾਨੀ ਸੰਘਰਸ਼ ਨੂੰ ਸਮਰਪਿਤ 1 ਜਨਵਰੀ 2021 ਨੂੰ ਨਵਾਂ ਹੋ ਰਿਹਾ ਰਲੀਜ ਗੀਤ ‘ਸੁਣ ਦਿੱਲੀਏ!’