ਲਖਨਊ (ਸਮਾਜ ਵੀਕਲੀ) :ਗੰਗਾ ਵਿੱਚੋਂ ਲਾਸ਼ਾਂ ਮਿਲਣ ਦੀ ਘਟਨਾ ਤੋਂ ਬਾਅਦ ਸਮਾਜਵਾਦੀ ਪਾਰਟੀ ਦੇ ਮੁਖੀ ਤੇ ਸਾਬਕਾ ਮੁਖ ਮੰਤਰੀ ਅਖ਼ਿਲੇਸ਼ ਯਾਦਵ ਨੇ ਵੀਰਵਾਰ ਨੂੰ ਮੰਗ ਕੀਤੀ ਕਿ ਸਰਕਾਰ ਨੂੰ ਇਸ ਦੀ ਜਵਾਬਦੇਹੀ ਤੈਅ ਕਰਨੀ ਚਾਹੀਦੀ ਹੈ। ਸ੍ਰੀ ਯਾਦਵ ਨੇ ਕਿਹਾ ਕਿ ਗੰਗਾ ਵਿੱਚ ਮਿਲਣ ਵਾਲੀਆਂ ਲਾਸ਼ਾਂ ਕਿਸੇ ਦੇ ਪਿਤਾ, ਮਾਤਾ, ਭਰਾ ਅਤੇ ਭੈਣ ਦੀਆਂ ਹਨ। ਇਹ ਸਰਕਾਰ ਦੀ ਜਵਾਬਦੇਹੀ ਹੈ ਕਿ ਉਹ ਲੋਕਾਂ ਦੀਆਂ ਉਮੀਦਾਂ ’ਤੇ ਖ਼ਰੀ ਨਹੀਂ ਉੱਤਰੀ।
ਜ਼ਿਕਰਯੋਗ ਹੈ ਕਿ ਬਲੀਆ ਵਾਸੀਆਂ ਨੇ ਨਾਰਹੀ ਖੇਤਰ ਦੇ ਉਜਿਆਰ, ਕੁਲਡੀਆ ਅਤੇ ਭਰੌਲੀ ਦੇ ਤੱਟਾਂ ’ਤੇ 52 ਲਾਸ਼ਾਂ ਦੇਖੀਆਂ ਸਨ। ਸਥਾਨਕ ਪ੍ਰਸ਼ਾਸਨ ਨੇ ਲਾਸ਼ਾਂ ਮਿਲਣ ਦੀ ਗੱਲ ਸਵੀਕਾਰ ਤਾਂ ਕੀਤੀ ਹੈ ਪਰ ਕਿੰਨੀਆਂ ਲਾਸ਼ਾਂ ਮਿਲੀਆਂ ਇਸ ਬਾਬਤ ਕੋਈ ਜਾਣਕਾਰੀ ਨਹੀਂ ਦਿੱਤੀ। ਅਖ਼ਿਲੇਸ਼ ਨੇ ਇੱਕ ਹੋਰ ਟਵੀਟ ਕਰਦਿਆਂ ਕਿਹਾ ਕਿ ਮੈਂ ਬ੍ਰਿਟਿਸ਼ ਐਸੋਸੀਏਸ਼ਨ ਆਫ਼ ਫਿਜੀਸ਼ੀਅਨ ਆਫ਼ ਇੰਡੀਆ ਓਰਜਨ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ 122 ਵੈਂਟੀਲੇਟਰ ਅਤੇ 95 ਆਕਸੀਜਨ ਕੰਸਨਟਰੇਟਰ ਭੇਟ ਕੀਤੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly