ਪ੍ਰਿਯੰਕਾ ਨੇ ਮਾਮਲੇ ਦੀ ਨਿਆਂਇਕ ਜਾਂਚ ਮੰਗੀ

ਨਵੀਂ ਦਿੱਲੀ (ਸਮਾਜ ਵੀਕਲੀ): ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਯੂਪੀ ਵਿੱਚ ਗੰਗਾ ’ਚ ਮਿਲੀਆਂ ਲਾਸ਼ਾਂ ਦੇ ਮਾਮਲੇ ਦੀ ਹਾਈ ਕੋਰਟ ਦੇ ਜੱਜ ਦੀ ਅਗਵਾਈ ਹੇਠ ਨਿਆਂਇਕ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਟਵਿਟਰ ’ਤੇ ਲਿਖਿਆ, ‘ਜੋ ਕੁਝ ਵਾਪਰ ਰਿਹਾ ਹੈ, ਉਹ ਅਣਮਨੁੱਖੀ ਅਤੇ ਅਪਰਾਧਿਕ ਹੈ। ਸਰਕਾਰ ਆਪਣੀ ਛਬ ਬਣਾਉਣ ’ਚ ਰੁਝੀ ਹੋਈ ਹੈ ਜਦਕਿ ਲੋਕ ਬਹੁਤ ਦੁਖੀ ਹਨ।’

ਉਨ੍ਹਾਂ ਕਿਹਾ,‘ਬਲੀਆ ਅਤੇ ਗਾਜ਼ੀਪੁਰ ਵਿੱਚ ਗੰਗਾ ’ਚ ਲਾਸ਼ਾਂ ਤੈਰਦੀਆਂ ਮਿਲੀਆਂ ਹਨ। ਉਨਾਓ ਵਿੱਚ ਨਦੀ ਕੰਢੇ ਇਕੱਠੀਆਂ ਲਾਸ਼ਾਂ ਦਫ਼ਨਾਉਣ ਸਬੰਧੀ ਰਿਪੋਰਟਾਂ ਆ ਰਹੀਆਂ ਹਨ। ਲਖਨਊ, ਗੋਰਖਪੁਰ, ਝਾਂਸੀ ਅਤੇ ਕਾਨਪੁਰ ਤੋਂ ਆ ਰਹੇ ਸਰਕਾਰੀ ਅੰਕੜੇ ਘਟਾ ਕੇ ਦੱਸੇ ਜਾ ਰਹੇ ਜਾਪਦੇ ਹਨ।’

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੋਵਿਡ ਪੀੜਤਾਂ ਦੀਆਂ ਲਾਸ਼ਾਂ ਪਾਣੀ ’ਚ ਰੋੜ੍ਹਨ ਤੇ ਗੰਗਾ ਕਿਨਾਰੇ ਦਫਨਾਉਣ ਦੀ ਜਾਂਚ ਦੇ ਆਦੇਸ਼
Next articleCanada’s most populous province extends stay-at-home order