ਮੈਂ ਤੇ ਮੇਰੀ ਕਲਮ

(ਸਮਾਜ ਵੀਕਲੀ)

ਮੈਂ ਤੇ ਮੇਰੀ ਕਲਮ ਦੋਵਾਂ ਦਾ ,ਅਕਸਰ ਝਗੜਾ ਰਹਿੰਦਾ,
ਉਹ ਕਹਿੰਦੀ ਸੱਚ ਲਿਖਣ ਨੂੰ, ਪਰ ਮੈਂ ਡਰਦਾ ਰਹਿੰਦਾ,
1.ਸ਼ਰੇ ਬਜ਼ਾਰ ਜ਼ਮੀਰ ਨੇ ਵਿਕਦੇ, ਸਸਤਾ ਹੋ ਈਮਾਨ ਗਏ,
ਸੱਚ ਲਟਕਾਇਆ ਸੂਲ਼ੀ ਉੱਤੇ,ਝੂਠ ਨੂੰ ਕਰ ਪ੍ਰਧਾਨ ਗਏ,
ਇਸ ਕਰਕੇ ਝੂਠ ਮੂਠ ਦਾ, ਮੈਂ ਵੀ ਮਿੱਤਰੋ ਸੱਚ ਲਿਖਣ ਨੂੰ ਕਹਿੰਦਾ,
ਮੈਂ ਤੇ ਮੇਰੀ ਕਲਮ ਦੋਂਵਾਂ ਦਾ, ਅਕਸਰ ਝਗੜਾ ਰਹਿੰਦਾ
2.ਭੁੱਖ, ਗ਼ਰੀਬੀ, ਬੇਰੁਜ਼ਗਾਰੀ, ਮੂੰਹ ਅੱਡੀ ਲਾਚਾਰ ਖੜ੍ਹੇ,
ਮੇਰੀ ਭੁੱਖ ਤਾਂ ਜਿਸਮ ਤੇ ਮੁੱਕਦੀ, ਗੀਤਾਂ ਵਿੱਚ ਹਥਿਆਰ ਫੜੇ,
ਇਸ ਲਈ ਮੈਂ ਲਾਇਕ ਕਮੈਂਟਸ, ਸ਼ੇਅਰ ਤੱਕ ਸੀਮਤ ਰਹਿੰਦਾ,
ਮੈਂ ਤੇ ਮੇਰੀ ਕਲਮ ਦੋਵਾਂ ਦਾ, ਅਕਸਰ ਝਗੜਾ ਰਹਿੰਦਾ,
3.ਰਿਸ਼ਵਤ-ਖੋਰੀ,ਚੋਰ-ਬਾਜ਼ਾਰੀ ,ਮੇਰੇ ਲਈ ਕੋਈ ਮਸਲੇ ਨਾ,
ਉਹ ਦੇ ਰੋਮ-ਰੋਮ ਬਗ਼ਾਵਤ, ਪਰ ਉਹ ਦੇ ਕੋਲ ਅਸਲਾ ਨਾ,
ਕਿਹੜੇ ਸ਼ਬਦ ਬਾਣ ਉਹ ਮਾਰੇ,ਦੋ ਨੰਬਰ ਦੇ ਧੰਦੇ ਦਾ,
ਮੈਂ ਤੇ ਮੇਰੀ ਕਲਮ ਦੋਵਾਂ ਦਾ,ਅਕਸਰ ਝਗੜਾ ਰਹਿੰਦਾ
ਉਹ ਕਹਿੰਦੀ ਹੈ ਸੱਚ ਲਿਖਣ ਨੂੰ, ਪਰ ਮੈਂ ਡਰਦਾ ਰਹਿੰਦਾ,
4.ਇਹ ਨਹੀਂ ਕਿ ਮੈਨੂੰ ਦਰਦ ਨਹੀਂ, ਮਜ਼ਲੂਮਾਂ ਦੀਆਂ ਚੀਕਾਂ ਦਾ,
ਸੱਚ ਉਬਾਲੇ ਬਹੁਤ ਮਾਰਦਾ, ਪਰ ਡਰ ਹੈ ਪ੍ਰਿੰਸ ਨੂੰ ਸੀਖਾਂ ਦਾ,
ਜਿਹਦੇ ਕਰਕੇ ਚੀਕ ਬੁਲਬੁਲੀ, ਨੂੰ ਅੰਦਰ ਦੱਬ ਬਹਿੰਦਾ,
ਮੈਂ ਤੇ ਮੇਰੀ ਕਲਮ ਦੋਵਾਂ ਦਾ ਅਕਸਰ ਝਗੜਾ ਰਹਿੰਦਾ,
ਉਹ ਕਹਿੰਦੀ ਹੈ ਸੱਚ ਲਿਖਣ ਨੂੰ, ਪਰ ਮੈਂ ਡਰਦਾ ਰਹਿੰਦਾ,

ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ ਆਫ਼ਿਸਰ ਕਾਲੋਨੀ
ਸੰਗਰੂਰ9872299613

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟਾਈਫਾਈਡ ਦੇ ਲੱਛਣ ਅਤੇ ਘਰੇਲੂ ਇਲਾਜ
Next article‘ਬੋਲਣਾ ਇੱਕ ਕਲਾ ਹੈ”