ਪੇਈਚਿੰਗ (ਸਮਾਜ ਵੀਕਲੀ): ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਨ ਨੇ ਕਿਹਾ ਕਿ ‘ਜ਼ੈਂਗਨਾਨ ਜੋ ਕਿ ਚੀਨ ਦੇ ਕਬਜ਼ੇ ਹੇਠਲੇ ਤਿੱਬਤ ਦਾ ਦੱਖਣੀ ਹਿੱਸਾ ਹੈ’ ਤਿੱਬਤ ਖ਼ੁਦਮੁਖਤਿਆਰ ਖੇਤਰ ਵਿਚ ਹੈ ਤੇ ਪੁਰਾਤਨ ਕਾਲ ਤੋਂ ਚੀਨ ਦਾ ਹੀ ਇਲਾਕਾ ਹੈ। ਚੀਨ ਅਰੁਣਾਚਲ ਨੂੰ ਜ਼ੈਂਗਨਾਨ ਕਹਿ ਕੇ ਸੰਬੋਧਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਚੀਨ ਦੀਆਂ ਘੱਟ ਗਿਣਤੀਆਂ ਜਿਵੇਂ ਕਿ ਮੋਇੰਬਾ ਤੇ ਤਿੱਬਤੀ ਲੋਕ ਇੱਥੇ ਲੰਮੇ ਸਮੇਂ ਤੋਂ ਰਹਿ ਰਹੇ ਹਨ ਤੇ ਕੰਮ ਕਰ ਰਹੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly