ਭਾਰਤੀ ਸੰਸਦ ਮੈਂਬਰਾਂ ਦੀ ਸ਼ਿਰਕਤ ’ਤੇ ਚੀਨ ਨੂੰ ਇਤਰਾਜ਼

ਨਵੀਂ ਦਿੱਲੀ (ਸਮਾਜ ਵੀਕਲੀ):  ਤਿੱਬਤ ਦੀ ਜਲਾਵਤਨ ਸਰਕਾਰ ਵੱਲੋਂ ਰੱਖੇ ਗਏ ਇਕ ਸਮਾਗਮ ਵਿਚ ਸ਼ਾਮਲ ਹੋਣ ’ਤੇ ਚੀਨ ਦੇ ਦੂਤਾਵਾਸ ਨੇ ਕਈ ਭਾਰਤੀ ਸੰਸਦ ਮੈਂਬਰਾਂ ਨੂੰ ਪੱਤਰ ਲਿਖਿਆ ਹੈ। ਇਸ ’ਤੇ ਸਖ਼ਤ ਇਤਰਾਜ਼ ਜ਼ਾਹਿਰ ਕੀਤਾ ਗਿਆ ਹੈ। ਕਈ ਉੱਘੇ ਭਾਰਤੀ ਸੰਸਦ ਮੈਂਬਰਾਂ ਨੇ ਦੂਤਾਵਾਸ ਦੀ ਇਸ ਮੁੱਦੇ ਉਤੇ ਟਿੱਪਣੀ ਲਈ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਚੀਨ ਨੂੰ ਇਸ ਮੁੱਦੇ ਉਤੇ ਬੋਲਣ ਦਾ ਕੋਈ ਹੱਕ ਨਹੀਂ ਹੈ। ਦਿੱਲੀ ਵਿਚ ਪਿਛਲੇ ਹਫ਼ਤੇ ਵੱਖ-ਵੱਖ ਪਾਰਟੀਆਂ ਦੇ ਕਰੀਬ ਛੇ ਸੰਸਦ ਮੈਂਬਰਾਂ ਨੇ ਰਾਤਰੀ ਭੋਜ ਵਿਚ ਸ਼ਿਰਕਤ ਕੀਤੀ ਸੀ।

ਚੀਨ ਦੇ ਦੂਤਾਵਾਸ ਨੇ ਇਹ ਪੱਤਰ ਤਿੱਬਤ ਬਾਰੇ ਆਲ-ਪਾਰਟੀ ਇੰਡੀਅਨ ਪਾਰਲੀਮੈੈਂਟਰੀ ਫੋਰਮ ਦੇ ਕੁਝ ਮੈਂਬਰਾਂ ਨੂੰ ਲਿਖਿਆ ਹੈ। ਉਨ੍ਹਾਂ ਮੈਂਬਰਾਂ ਵੱਲੋਂ ਇਸ ਸਮਾਗਮ ਵਿਚ ਸ਼ਿਰਕਤ ਕਰਨ ’ਤੇ ਚਿੰਤਾ ਜ਼ਾਹਿਰ ਕੀਤੀ ਹੈ ਤੇ ਉਨ੍ਹਾਂ ਨੂੰ ਤਿੱਬਤੀ ਤਾਕਤਾਂ ਦੀ ਮਦਦ ਕਰਨ ਤੋਂ ਦੂਰ ਰਹਿਣ ਲਈ ਕਿਹਾ ਹੈ। ਭਾਰਤ ਸਰਕਾਰ ਨੇ ਹਾਲੇ ਤੱਕ ਇਸ ਮੁੱਦੇ ਉਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਆਮ ਤੌਰ ਉਤੇ ਭਾਰਤ ਮੁਲਕ ਦੇ ਅੰਦਰੂਨੀ ਮਾਮਲਿਆਂ ਵਿਚ ਕਿਸੇ ਵਿਦੇਸ਼ੀ ਦੂਤਾਵਾਸ ਦੀ ਟਿੱਪਣੀ ਮਨਜ਼ੂਰ ਨਹੀਂ ਕਰਦਾ। ਫੋਰਮ ਦੇ ਕਨਵੀਨਰ ਸੁਜੀਤ ਕੁਮਾਰ ਜੋ ਕੀ ਬੀਜੇਡੀ ਦੇ ਸੰਸਦ ਮੈਂਬਰ ਵੀ ਹਨ, ਨੇ ਕਿਹਾ ਕਿ ਤਿੱਬਤ ਦੀ ਜਲਾਵਤਨ ਸਰਕਾਰ ਦੀ ਭਾਰਤੀ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੋਈ ਸਿਆਸੀ ਰਾਬਤਾ ਨਹੀਂ ਸੀ ਪਰ ਸਭਿਆਚਾਰਕ ਤੇ ਵਪਾਰਕ ਰਿਸ਼ਤਿਆਂ ਨੂੰ ਉਤਸ਼ਾਹਿਤ ਕਰਨ ਉਤੇ ਕੇਂਦਰਤ ਸੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੀਨ ਵੱਲੋਂ ਅਰੁਣਾਚਲ ’ਤੇ ਮੁੜ ਦਾਅਵਾ
Next article‘ਜ਼ੈਂਗਨਾਨ’ ਪ੍ਰਾਚੀਨ ਕਲਾ ਤੋਂ ਸਾਡੇ ਅਧੀਨ: ਚੀਨ