ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੰਬੇਡਕਰ ਸੈਨਾ ਪੰਜਾਬ ਵੱਲੋਂ ਸਾਮਾਜਿਕ ਕੰਮਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਤੇ ਓਹਨਾ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ 20 ਸਤੰਬਰ ਤੋਂ ਵਿਸ਼ਾਲ ਪੰਜਾਬ ਪੱਧਰੀ 5 ਵਾਂ ਨਾਈਟ ਫੁੱਟਬਾਲ ਟੂਰਨਾਮੈਂਟ ਦੋਆਬਾ ਸਪੋਰਟਸ ਕਲੱਬ ਤੇ ਜਰਨੈਲ ਮੂਲਾ ਸਿੰਘ ਸਪੋਰਟਸ ਕਲੱਬ ਬਾਹੋਵਾਲ ਦੇ ਸਹਿਯੋਗ ਨਾਲ ਧੂਮਧਾਮ ਨਾਲ ਬਾਹੋਵਾਲ ਵਿਖੇ ਸ਼ੁਰੂ ਹੋਣ ਜਾ ਰਿਹਾ ਹੈ। ਜਿਸ ਦਾ ਉਦਘਾਟਨ ਤੱਪ ਅਸਥਾਨ ਸ੍ਰੀ ਖੁਰਾਲਗੜ ਸਾਹਿਬ ਦੇ ਜਥੇਦਾਰ ਬਾਬਾ ਕੇਵਲ ਸਿੰਘ ਜੀ, ਸੰਤ ਬਾਬਾ ਸਤਨਾਮ ਦਾਸ ਜੀ ਮਹਿਦੂਦ ਵਾਲ਼ੇ, ਮੁਸਲਮਾਨ ਸਮਾਜ ਦੇ ਧਾਰਮਿਕ ਆਗੂ ਸਾਹੀ ਇਮਾਮ ਲੁਧਿਆਣਾ, ਸੁਖਵਿੰਦਰ ਕੋਟਲੀ ਜੀ ਐਮ ਐਲ ਏ ਆਦਮਪੁਰ, ਗੌਰਵ ਦੱਤਾ ਜੀ ਚੰਡੀਗੜ੍ਹ ਸਾਬਕਾ ਜੱਜ, ਮੀਨਾ ਪਵਾਰ ਜੀ ਇੰਟਰਨੈਸ਼ਨਲ ਅਥਲੀਟ ਹਰਮਨ ਸਿੰਘ ਸਟੇਟ ਕਨਵੀਨਰ ਐਂਟੀ ਡਰੱਗ ਮੂਵਮੇਂਟ ਪੰਜਾਬ, ਅੰਮ੍ਰਿਤਪਾਲ ਭੌਂਸਲੇ, ਡਾਕਟਰ ਪਰਮਿੰਦਰ ਸੂਦ, ਪਰਮਿੰਦਰ ਮੰਡ ਡੀ ਐਸ ਪੀ ਗੜ੍ਹਸ਼ੰਕਰ ਤੇ ਸਮੂਹ ਇਲਾਕਾ ਨਿਵਾਸੀ ਸਾਂਝੇ ਤੌਰ ਤੇ ਉਦਘਾਟਨ ਕਰਨਗੇ। ਟੂਰਨਾਮੇਂਟ ਸਬੰਧੀ ਕੁਲਵੰਤ ਭੁੰਨੋ ਜਨਰਲ ਸਕੱਤਰ ਅੰਬੇਡਕਰ ਸੈਨਾ ਪੰਜਾਬ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਟੂਰਨਾਮੈਂਟ ਦੌਰਾਨ ਪੇਂਡੂ ਪੱਧਰ ਦੀਆਂ 32 ਟੀਮਾਂ ਭਾਗ ਲੈਣਗੀਆਂ। ਜਿਨਾ ਦੀ ਇਨਾਮੀ ਰਾਸ਼ੀ ਪਹਿਲਾ ਇਨਾਮ 41,000, ਦੂਸਰਾ ਇਨਾਮ 31, 000, ਲੜਕੀਆਂ ਦੀਆਂ ਟੀਮਾਂ ਦੀ ਇਨਾਮ ਰਾਸ਼ੀ ਪਹਿਲਾ 6,100, ਦੂਸਰਾ 5,100, 2008 ਵਾਲੇ ਲੜਕਿਆਂ ਦੀ ਇਨਾਮ ਰਾਸ਼ੀ ਪਹਿਲਾ 5,100, ਦੂਸਰਾ 4,100, 40 ਸਾਲ ਵਾਲਿਆਂ ਦੀ ਇਨਾਮ ਰਾਸ਼ੀ ਪਹਿਲਾ 4,100, ਦੂਸਰਾ 3,100 ਰੁਪਏ ਹੋਵੇਗੀ। ਇਸ ਤੋਂ ਇਲਾਵਾ ਫਾਈਨਲ ਵਾਲੇ ਦਿਨ ਪੜ੍ਹਾਈ ਵਿਚ ਮੱਲਾ ਮਾਰਨ ਵਾਲੇ, ਵੱਖ ਵੱਖ ਧਾਰਮਿਕ ਸਮਾਜਿਕ ਤੇ ਰਾਜਨੀਤਕ ਖੇਤਰ ਵਿੱਚ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly