ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਯੁਵਕ ਸੇਵਾਵਾਂ ਕਲੱਬ ਰਜਿ: ਅਤੇ ਬਾਬੇ ਸ਼ਹੀਦ ਸਿੰਘ ਸਪੋਰਟਸ ਕਲੱਬ ਰਜਿ: ਪਿੰਡ ਪੂਨੀਆਂ ਵਲੋਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬੱਚਿਆ ਨੂੰ ਪੜ੍ਹਾਈ ਵਿੱਚ ਅਵੱਲ ਆਉਣ ਵਾਲੇ ਬੱਚਿਆ ਦੀ ਹੌਂਸਲਾ ਅਫਜ਼ਾਈ ਲਈ ਇਨਾਮ ਅਤੇ ਸਾਰੇ ਬੱਚਿਆ ਨੂੰ ਪੈਨ ਕਾਪੀਆਂ ਵੰਡੀਆਂ ਗਈਆਂ ਅਤੇ ਵਧੀਆ ਨਤੀਜੇ ਦੇਣ ਲਈ ਸਾਰੇ ਸਟਾਫ਼ ਦਾ ਸਨਮਾਨ ਵੀ ਕੀਤਾ ਗਿਆ। ਇਨਾਮ ਲੈਣ ਤੋਂ ਬੱਚਿਆ ਵਿੱਚ ਖੁਸ਼ੀ ਸੀ ਅਤੇ ਬਾਕੀ ਬੱਚਿਆਂ ਵਿੱਚ ਵੀ ਇਨਾਮ ਪ੍ਰਾਪਤ ਕਰਨ ਹੋਰ ਭਾਵਨਾ ਪੈਦਾ ਹੋਵੇਗੀ। ਕਲੱਬ ਸਕੂਲ ਦੀ ਬਿਹਤਰੀ ਲਈ ਹਮੇਸ਼ਾ ਯਤਨਸ਼ੀਲ ਰਹੇਗਾ। ਵਰਨਣ ਯੋਗ ਹੈ ਕਿ ਬਾਬੇ ਸ਼ਹੀਦ ਸਿੰਘ ਸਪੋਰਟਸ ਕਲੱਬ ਤੇ ਯੁਵਕ ਸੇਵਾਵਾਂ ਕਲੱਬ ਦੇ ਨੌਜਵਾਨ ਮੈਂਬਰ ਆਪਣੇ ਪਿੰਡ ਤੇ ਇਲਾਕੇ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਹਨ ਵਾਤਾਵਰਨ ਪ੍ਰਤੀ ਸਾਫ਼ ਸਫਾਈ ਬੂਟੇ ਆਦਿ ਲਗਾਏ ਜਾਂਦੇ ਹਨ ਹੋਰ ਵੀ ਸੇਵਾਵਾਂ ਨਿਭਾਈਆਂ ਜਾਂਦੀਆਂ ਹਨ। ਇਸ ਮੌਕੇ ਮਨਜੀਤ ਸਿੰਘ ਪ੍ਰਧਾਨ ਯੁਵਕ ਸੇਵਾਵਾਂ ਕਲੱਬ, ਜਗਪਾਲ ਸਿੰਘ ਜੱਗੀ ਪ੍ਰਧਾਨ ਸਪੋਰਟਸ ਕਲੱਬ, ਬਹਾਦਰ ਸਿੰਘ ਸਾਬਕਾ ਸਰਪੰਚ, ਸੰਦੀਪ ਸਿੰਘ ਖਜਾਨਚੀ, ਸੀਮਾ ਪੂਨੀਆ, ਪਰਮਿੰਦਰ ਸਿੰਘ, ਮਨਜੀਤ ਸਿੰਘ ਬਿੱਟੂ, ਹਰਕਰਨ ਸਿੰਘ, ਰਾਜੂ ਕੋਟੀਆ, ਰਛਪਾਲ ਸਿੰਘ, ਤੇਜਪਾਲ ਤੇਜੀ, ਅਮੋਲਕ ਸਿੰਘ, ਕੁਲਵਿੰਦਰ ਸਿੰਘ, ਸਰਬਜੀਤ ਸਿੰਘ ਸੁੱਖੀ ਪੂਨੀਆਂ, ਗੋਰਾ ਪੂਨੀਆਂ, ਕਿੰਦੀ ਪੂਨੀਆਂ, ਮਾਸਟਰ ਸੁਖਵਿੰਦਰ ਸਿੰਘ ਮੈਡਮ ਗਗਨਦੀਪ ਕੌਰ ਮਨਜੀਤ ਕੌਰ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj