ਇੱਕ ਸਵਾਲ

ਮਜ਼ਹਰ ਸ਼ੀਰਾਜ਼

(ਸਮਾਜ ਵੀਕਲੀ)

ਇਹਯੋ ਇੱਕ ਸਵਾਲ ਏ ਭਾਈਆ
ਭੁੱਖ ਏ ਨੰਗ ਏ ਕਾਲ਼ ਏ ਭਾਈਆ

ਜੀੰਦੇ ਜੀ ਜੰਜਾਲ ਕੀ ਕੱਢੀਏ
ਜੀਵਣ ਆਪ ਜੰਜਾਲ ਏ ‌ਭਾਈਆ

ਤੂੰ ਆਹਨਾ ਏੰ ਰੱਬ ਨੂੰ ਲਭੀਏ
ਮੈਨੂੰ ਆਪਣੀ ਭਾਲ਼ ਏ ਭਾਈਆ

ਰੋਂਦਾ ਵੇਖ ਕੇ ਹਸਣਾ ਕਾਹਦਾ
ਦੁੱਖ ਸੁੱਖ ਹਰ ਦੇ ਨਾਲ ਏ ਭਾਈਆ

ਹਾਕਿਮ ਦਾ ਮਫ਼ਹੂਮ ਏ ਜ਼ਾਲਮ
ਕੇਡਾ ਸੱਚ ਖਿਆਲ ਏ ਭਾਈਆ

ਦਾਲ਼ ਇਚ ਨਹੀਂ ਏ ਕਾਲ਼ਾ ਕਾਲ਼ਾ
ਕਾਲ਼ੀ ਸਾਰੀ ਦਾਲ਼ ਏ ਭਾਈਆ

ਹਰ ਦੀ ਬਾਂਹ ਏ ਸਿਰ ਦੇ ਉੱਤੇ
ਹਰ ਦਾ ਇਹੋ ਹਾਲ ਏ ਭਾਈਆ

ਤੂੰ ਕੋਹਵੇਂ ਤੇ ਮੈਂ ਸਿਰ ਚਾਵਾਂ
ਮੇਰੀ ਕਦਣ ਮਜਾਲ ਏ ਭਾਈਆ

ਜੋ ਸ਼ੀਰਾਜ਼ ਦੇ ਨਾਲ ਤੂੰ ਚੱਲੀ
ਇਹ ਵੀ ਸਹੁਣੀ ਚਾਲ ਏ ਭਾਈਆ

ਮਜ਼ਹਰ ਸ਼ੀਰਾਜ਼ (ਲਹਿੰਦਾ ਪੰਜਾਬ)
+92 345 4216319

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਾਤਾਵਰਨ ਨੂੰ ਸਾਫ ਰੱਖਣ ਲਈ ਪਰਾਲੀ ਨਾ ਜਲਾਓ:
Next articleਹੰਕਾਰ…..