ਮੋਰਿੰਡਾ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਹੈਪੀ)– ਯੁਵਕ ਸੇਵਾਵਾਂ ਕਲੱਬ ਖੈਰਪੁਰ ਵੱਲੋਂ ਪੱਤਰਕਾਰ ਹਰਜਿੰਦਰ ਸਿੰਘ ਛਿੱਬਰ ਅਤੇ ਪੱਤਰਕਾਰ ਬਿੱਲਾ ਅਕਾਲਗੜ੍ਹੀਆ ਦੀ ਸਰਪ੍ਰਸਤੀ ਹੇਠ ਸਾਹਿਬ ਏ ਕਮਾਲ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਖੂਨਦਾਨ ਕੈਂਪ ਅਤੇ ਲੰਗਰ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਬਿਕਰਮਜੀਤ ਸਿੰਘ ਵਿੱਕੀ ਖੈਰ ਪੁਰ ਨੇ ਦੱਸਿਆ ਕਿ ਇਸ ਖੂਨਦਾਨ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਪ੍ਰਮੁੱਖ ਬੁਲਾਰਾ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ। ਜਦੋਂ ਕਿ ਕ੍ਰਿਕਟ ਐਸੋਸੀਏਸ਼ਨ ਪੰਜਾਬ ਦੇ ਅਪੈਕਸ ਕੌਂਸਲ ਮੈਂਬਰ ਬੀਰਦਵਿੰਦਰ ਸਿੰਘ ਬੱਲਾਂ, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ,ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕੱਤਰ ਰਾਜਿੰਦਰ ਸਿੰਘ ਰਾਜਾ ਨਨਹੇੜੀਆਂ, ਸ਼ੂਗਰ ਮਿੱਲ ਮੋਰਿੰਡਾ ਦੇ ਚੇਅਰਮੈਨ ਸੁਖਜਿੰਦਰ ਸਿੰਘ ਸੋਹੀ ਅਤੇ ਸਮਾਜ ਸੇਵੀ ਮਨਦੀਪ ਸਿੰਘ ਬਾਜਵਾ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਮੂਲੀਅਤ ਕੀਤੀ। ਇਸ ਮੌਕੇ ਕਰਨੈਲ ਸਿੰਘ ਜੀਤ ਵਾਇਸ ਚੇਅਰਮੈਨ ਪੀ ਏ ਡੀ ਬੈਂਕ ਅਤੇ ਸੀਨੀਅਰ ਕਾਂਗਰਸੀ ਨੇਤਾ ਹਰਮਿੰਦਰ ਸਿੰਘ ਲੱਕੀ ਵਲੋਂ ਖ਼ੂਨ ਦਾਨੀਆਂ ਅਤੇ ਪਤਵੰਤੇ ਸੱਜਣਾਂ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਕੈਂਪ ਦੌਰਾਨ ਸਰਕਾਰੀ ਹਸਪਤਾਲ ਰੂਪਨਗਰ ਦੇ ਬਲੱਡ ਬੈਂਕ ਦੀ ਟੀਮ ਵਲੋਂ ਹਰਪ੍ਰੀਤ ਕੌਰ, ਜਸਪ੍ਰੀਤ ਕੌਰ ਆਦਿ ਦੀ ਅਗਵਾਈ ਵਿੱਚ 54 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਯੁਵਕ ਸੇਵਾਵਾਂ ਕਲੱਬ ਖੈਰਪੁਰ ਦੇ ਪ੍ਰਧਾਨ ਬਿਕਰਮਜੀਤ ਸਿੰਘ ਵਿੱਕੀ ਖੈਰਪੁਰ ਦੀ ਅਗਵਾਈ ਵਿੱਚ ਲਗਾਏ ਇਸ ਖੂਨਦਾਨ ਕੈਂਪ ਦੀ ਜ਼ੋਰਦਾਰ ਸ਼ਲਾਘਾ ਕਰਦਿਆਂ ਆਖਿਆ ਕਿ ਖੂਨਦਾਨ ਨੂੰ ਸਭ ਤੋਂ ਉੱਤਮ ਦਾਨ ਹੈ । ਉਹਨਾਂ ਆਖਿਆ ਕਿ ਖੂਨ ਕਿਸ ਵਿਅਕਤੀ ਨੇ ਦਾਨ ਕੀਤਾ ਜਾਂ ਖੂਨ ਕਿਸਨੂੰ ਚੜਿਆ। ਇਹ ਦੋਵੇਂ ਧਿਰਾਂ ਨੂੰ ਪਤਾ ਨਹੀਂ ਹੁੰਦਾ। ਪਰ ਉਸ ਖੂਨ ਨਾਲ ਕਿਸੇ ਨੂੰ ਨਵਾਂ ਜੀਵਨ ਜ਼ਰੂਰ ਮਿਲ ਜਾਂਦਾ ਹੈ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਅਜਿਹੇ ਮਹਾਂਯੱਗ ਵਿੱਚ ਵਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਲੋਕ ਭਲਾਈ ਦੇ ਇਸ ਕਾਰਜ ਦੀ ਮਦਦ ਕਰ ਰਹੇ ਪਤਰਕਾਰ ਭਾਈਚਾਰੇ ਦੀ ਭਰਭੂਰ ਸ਼ਲਾਘਾ ਕੀਤੀ। ਇਸ ਸਮੇਂ ਆਪ ਦੇ ਸੀਨੀਅਰ ਆਗੂ ਬੀਰ ਦਵਿੰਦਰ ਸਿੰਘ ਬੱਲਾਂ ਨੇ ਵੀ ਯੁਵਕ ਸੇਵਾਵਾਂ ਕਲੱਬ ਖੈਰਪੁਰ ਦੇ ਪ੍ਰਧਾਨ ਬਿਕਰਮਜੀਤ ਸਿੰਘ ਵਿੱਕੀ ਖੈਰਪੁਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਖੂਨਦਾਨ ਕੈਂਪ ਜਿਥੇ ਗੰਭੀਰ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਨੂੰ ਵਰਦਾਨ ਸਾਬਿਤ ਹੁੰਦੇ ਹਨ ਉਥੇ ਹੀ ਸੜ੍ਹਕ ਹਾਦਸਿਆਂ ਦੇ ਜ਼ਖ਼ਮੀ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਉਣ ਵਿੱਚ ਮਦਦਗਾਰ ਸਿੱਧ ਹੁੰਦੇ ਹਨ। ਉਨ੍ਹਾਂ ਖੂਨਦਾਨ ਕੈਂਪ ਦੇ ਪ੍ਰਬੰਧਕਾਂ ਅਤੇ ਸਮੂਹ ਖੂਨਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਪ੍ਰਬੰਧਕਾਂ ਵੱਲੋਂ ਖ਼ੂਨਦਾਨ ਕਰਨ ਵਾਲੇ ਖੂਨਦਾਨੀਆਂ ਲਈ ਦੁੱਧ, ਫਰੂਟ ਅਤੇ ਖਾਣੇ ਦਾ ਵਿਸ਼ੇਸ਼ ਤੌਰ ‘ਤੇ ਪ੍ਰਬੰਧ ਕੀਤਾ ਗਿਆ। ਇਸ ਮੌਕੇ ਖੀਰ ਦੇ ਲਗਾਏ ਲੰਗਰ ਤੋਂ ਸੈਂਕੜੇ ਰਾਹਗੀਰਾਂ ਅਤੇ ਲੋੜਵੰਦ ਲੋਕਾਂ ਨੇ ਲੰਗਰ ਛਕਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਅਰੁਣ ਸ਼ਰਮਾ ਕੁਰਾਲੀ, ਮਨਜੀਤ ਸਿੰਘ ਗਰੇਵਾਲ ਕੁਰਾਲੀ, ਹਰਜਿੰਦਰ ਸਿੰਘ ਸਰਪੰਚ ਖੈਰਪੁਰ, ਗੋਲਡੀ, ਗੁਰਮੁੱਖ ਸਿੰਘ, ਪਰਮਿੰਦਰ ਸਿੰਘ (ਸਾਰੇ ਢੰਗਰਾਲੀ), ਜਗਤਾਰ ਸਿੰਘ ਖੈਰਪੁਰ, ਅੰਮ੍ਰਿਤਪਾਲ ਸਿੰਘ ਅੰਮ੍ਰਿਤ ਬਾਠ, ਗੱਗੂ, ਜੀਤੂ੍, ਗੁਰਚਰਨ ਸਿੰਘ ਬਮਨਾੜਾ, ਨਵਜੋਤ ਸਿੰਘ, ਸਤਵਿੰਦਰ ਸਿੰਘ, ਮਨਪ੍ਰੀਤ ਸਿੰਘ, ਭਾਲਇੰਦਰ ਸਿੰਘ ਨੰਬਰਦਾਰ ਢੰਗਰਾਲੀ, ਜੱਸਾ ਨੰਬਰਦਾਰ ਖੈਰਪੁਰ, ਰਣਜੋਧ ਸਿੰਘ, ਗਗਨ ਬਾਠ, ਗੁਰਪ੍ਰੀਤ ਸਿੰਘ ਬਾਠ ਸਾਬਕਾ ਸਰਪੰਚ, ਹਰਵਿੰਦਰ ਸਿੰਘ ਗੋਖੀ, ਹਰਮਨਦੀਪ ਸਿੰਘ, ਕੁਲਵੀਰ ਸਿੰਘ, ਅਵਤਾਰ ਸਿੰਘ ਬਾਠ, ਪਵਿੱਤਰ ਸਿੰਘ ਅਤੇ ਗੁਰਿੰਦਰ ਸਿੰਘ ਆਦਿ ਨੇ ਸੇਵਾ ਨਿਭਾਈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



