HOME ਨੌਜਵਾਨਾਂ ਨੂੰ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ-ਸਤਨਾਮ ਸਿੰਘ ਰਾਜੂਮਾਜਰਾ

ਨੌਜਵਾਨਾਂ ਨੂੰ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ-ਸਤਨਾਮ ਸਿੰਘ ਰਾਜੂਮਾਜਰਾ

3

ਨਵਾਸ਼ਹਿਰ /ਕਾਠਗੜ੍ਹ,  (ਸਮਾਜ ਵੀਕਲੀ)   ( ਜਤਿੰਦਰ ਪਾਲ ਸਿੰਘ ਕਲੇਰ ) ਦਵਿੰਦਰ ਕੁਮਾਰ ਬਾਂਠ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਗਿਆਨੀ ਸੁਰਜੀਤ ਸਿੰਘ ਪਨੇਸਰ ਦੇ ਗ੍ਰਹਿ ਪਿੰਡ ਭਰਥਲਾ ਵਿਖੇ ਸਤਨਾਮ ਸਿੰਘ ਰਾਜੂਮਾਜਰਾ ਰਿਟਾਇਰਡ ਡਿਪਟੀ ਸੁਪਰਿੰਟੇੰਡੈਂਟ ਪੁਲਿਸ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਜੋ ਗਲਤ ਸੰਗਤ ਦਾ ਸ਼ਿਕਾਰ ਹੋ ਕੇ ਨਸ਼ਿਆਂ ਦੀ ਦਲ-ਦਲ ਵਿੱਚ ਫਸ ਕੇ ਆਪਣੀ ਜਵਾਨੀ ਦਾ ਘਾਣ ਕਰ ਰਹੇ ਹਨ ਉਹਨਾਂ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈl ਉਹਨਾਂ ਕਿਹਾ ਕਿ ਇਲਾਕੇ ਵਿੱਚ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ  ਨੌਜਵਾਨਾਂ ਨੂੰ ਸਹੀ ਸੇਧ ਦੇ ਕੇ ਖੇਡਾਂ ਵੱਲ ਰੁਝਾਨ ਪੈਦਾ ਕਰ ਰਹੀਆਂ ਹਨl ਉਹਨਾਂ ਇਸ ਮੌਕੇ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕੇ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰੋ ਤਾਂ ਜੋ ਨਸ਼ਿਆਂ ਵਰਗੀਆਂ ਕੁਰੀਤੀਆਂ ਤੋਂ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇl   ਇਸ ਮੌਕੇ ਗਿਆਨੀ ਸੁਰਜੀਤ ਸਿੰਘ ਪਨੇਸਰ ਨੇ  ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਦੇ ਨਾਲ-ਨਾਲ ਬਾਣੀ ਅਤੇ ਬਾਣੇ ਨਾਲ ਜੁੜਨਾ ਚਾਹੀਦਾ ਹੈ l  ਇਸ ਮੌਕੇ ਗਿਆਨੀ ਸੁਰਜੀਤ ਸਿੰਘ ਪਨੇਸਰ ਨੇ  ਸਤਨਾਮ ਸਿੰਘ ਰਾਜੂਮਾਜਰਾ ਰਿਟਾਇਰਡ ਡਿਪਟੀ ਸੁਪਰੀਟੇਨਡੈਂਟ ਪੁਲਿਸ ਅਤੇ ਉਹਨਾਂ ਦੇ ਸਾਥੀਆਂ ਦਾ ਆਪਣੇ ਗ੍ਰਹਿ ਪਿੰਡ ਭਰਥਲਾ ਵਿਖੇ ਪਹੁੰਚਣ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਧੰਨਵਾਦ ਕੀਤਾ l ਇਸ ਮੌਕੇ ਹਰਜੀਤ ਸਿੰਘ ਸਹੋਤਾ, ਜਸਵੀਰ ਸਿੰਘ ਰਿਆਤ ਸਾਬਕਾ ਸਰਪੰਚ ਜਿਉਵਾਲ, ਅਮਰਜੀਤ ਸਿੰਘ, ਲਵੀਸ਼ ਚੌਧਰੀ, ਪੋਲਾ ਟੱਪਰੀਆਂ ਅਤੇ ਹੋਰ ਵੀ ਹਾਜ਼ਰ ਸਨ l

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article“ਉੱਘੇ ਐਨ. ਆਰ. ਆਈ ਸਰਦਾਰ ਸੁੱਚਾ ਸਿੰਘ ਰਾਹੀ ਵੱਲੋਂ ਪਿੰਡ ਰਾਜਪੁਰਾ ਦੇ ਸਿਲਾਈ ਕੇਂਦਰ ਵਿੱਚ ਮਸ਼ੀਨਾਂ ਦੀ ਵੰਡ”
Next articleਹਾਈਕੋਰਟ ਦੇ ਫੈਸਲਿਆ ਨੂੰ ਲਾਗੂ ਕਰਵਾਉਣ ਲਈ ਤੇ ਮੰਗਾ ਦੇ ਹੱਲ ਲਈ13ਜਨਵਰੀ ਲੋਹੜੀ ਦੇ ਮੋਕੇ ਰੋਸ ਮੁਜਾਹਰਾ, ਸਰਬਜੀਤ ਕੌਰ।