HOME “ਉੱਘੇ ਐਨ. ਆਰ. ਆਈ ਸਰਦਾਰ ਸੁੱਚਾ ਸਿੰਘ ਰਾਹੀ ਵੱਲੋਂ ਪਿੰਡ ਰਾਜਪੁਰਾ ਦੇ...

“ਉੱਘੇ ਐਨ. ਆਰ. ਆਈ ਸਰਦਾਰ ਸੁੱਚਾ ਸਿੰਘ ਰਾਹੀ ਵੱਲੋਂ ਪਿੰਡ ਰਾਜਪੁਰਾ ਦੇ ਸਿਲਾਈ ਕੇਂਦਰ ਵਿੱਚ ਮਸ਼ੀਨਾਂ ਦੀ ਵੰਡ”

2

ਫਿਲੌਰ/ਅੱਪਰਾ  (ਸਮਾਜ ਵੀਕਲੀ)  (ਦੀਪਾ)--ਪਿੰਡ ਰਾਜਪੁਰਾ ਵਿਖੇ ਉੱਘੇ ਸਮਾਜ ਸੇਵੀ ਐਨ. ਆਰ. ਆਈ ਸਰਦਾਰ ਸੁੱਚਾ ਸਿੰਘ ਰਾਹੀਂ ਵੱਲੋਂ ਪਿੰਡ ਦੀਆਂ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਦੀ ਵੰਡ ਕੀਤੀ ਗਈ। ਉਨ੍ਹਾਂ ਵੱਲੋਂ ਛੇ ਮਹੀਨੇ ਪਹਿਲਾਂ ਪਿੰਡ ਵਿੱਚ ਆਪਣੇ ਖਰਚੇ ਤੇ ਸਿਲਾਈ ਕਢਾਈ ਕੇਂਦਰ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਦਾ ਮੁੱਖ ਮੰਤਵ ਪਿੰਡ ਦੀਆਂ ਲੜਕੀਆਂ ਵਿੱਚ ਕਿੱਤਾ – ਮੁਖੀ ਅਤੇ ਸਵੈ-ਰੁਜ਼ਗਾਰ ਦੀਆਂ ਸੰਭਾਵਨਾਵਾਂ ਉਤਪੰਨ ਕਰਨਾ ਸੀ। ਛੇ ਮਹੀਨੇ ਦਾ ਕੋਰਸ ਪੂਰਾ ਹੋਣ ਉਪਰੰਤ ਹਰੇਕ ਲੜਕੀ ਨੂੰ ਸਿਲਾਈ ਮਸ਼ੀਨ ਭੇਂਟ ਕੀਤੀ ਗਈ। ਯਾਦ ਰਹੇ ਕਿ ਸੁੱਚਾ ਸਿੰਘ ਰਾਹੀ ਇਸ ਪਿੰਡ ਰਾਜਪੁਰਾ ਦੀ ਮਾਣਯੋਗ ਸ਼ਖਸ਼ੀਅਤ ਹੈ, ਜਿਹੜੇ 1954 ਤੋਂ 1958 ਤੱਕ ਡੀ. ਬੀ. ਮਾਡਲ ਮਿਡਲ ਸਕੂਲ ਅੱਪਰਾ (ਹੁਣ ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ) ਦੇ ਵਿਦਿਆਰਥੀ ਰਹੇ ਅਰਾਤੇ ਅੱਠਵੀਂ ਦੀ ਪ੍ਰੀਖਿਆ ਪੰਜਾਬ ਵਿੱਚੋਂ ਚੌਥੇ ਸਥਾਨ ਤੇ ਰਹਿ ਕੇ ਪਾਸ ਕੀਤੀ। ਇਨ੍ਹਾਂ ਨੇ 1960 ਵਿੱਚ ਜੇ. ਐਸ. ਐਫ. ਐਚ. ਖਾਲਸਾ ਸਕੂਲ ਅੱਟਾ ਤੋਂ ਦਸਵੀਂ ਪੂਰੇ ਸਾਂਝੇ ਪੰਜਾਬ (ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼) ਵਿੱਚੋਂ 735 ਅੰਕ ਲੈ ਕੇ ਮੈਰਿਟ ਵਿੱਚੋਂ ਦੂਜਾ ਸਥਾਨ ਲੈ ਕੇ ਪਾਸ ਕੀਤੀ ਸੀ। ਉਦੋਂ ਇਹ ਪ੍ਰੀਖਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹੋਂ ਵੱਲੋਂ ਲਈ ਜਾਂਦੀ ਸੀ। ਇਸ ਉਪਰੰਤ ਬੀ ਐਸ ਸੀ(ਨਾਨ- ਮੈਡੀਕਲ) ਅਤੇ ਐਮ. ਐਸ. ਸੀ.(ਆਨਰਜ) ਫਿਜਿਕਸ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 1967 ਵਿੱਚ ਚੌਥੇ ਸਥਾਨ ਤੇ ਰਹਿ ਕੇ ਕਰਨ ਉਪਰੰਤ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿੱਚ ਪ੍ਰੋਫੈਸਰ ਰਹੇ ਅਤੇ ਫਰਵਰੀ 1969 ਵਿੱਚ ਯੂ ਐਨ ਓ ਦੀ ਸੰਸਥਾ ਯੂਨੈਸਕੋ ਵੱਲੋਂ ਪੀ ਐਚ ਡੀ ਕਰਨ ਲਈ ਸਕਾਲਰਸ਼ਿਪ ਮਿਲਣ ਤੇ ਨੈਸ਼ਨਲ ਰਿਸਰਚ ਕੌਂਸਲ ਕਨੇਡਾ, ਉਟਾਵਾ ਵਿੱਚ ਗਏ। ਬਾਅਦ ਵਿੱਚ ਉਚੇਰੀ ਪੜ੍ਹਾਈ ਯੂਨੀਵਰਸਿਟੀ ਆਫ ਕੈਲੀਫੋਰਨੀਆ ਤੋਂ ਕਰਨ ਉਪਰੰਤ ਸਿਵਲ ਸਰਵਿਸਿਸ ਕੈਲੀਫੋਰਨੀਆ ਵੱਲੋਂ ਚੁਣੇ ਜਾਣ ਤੇ ਅਮਰੀਕਾ ਵਿੱਚ ਵੱਖ-ਵੱਖ ਪ੍ਰਸ਼ਾਸਨਿਕ ਅਹੁਦਿਆਂ ਜਿਵੇਂ ਪ੍ਰੋਗਰਾਮ ਐਡਮਿਨਿਸਟਰੇਟਰ, ਲਾ ਐਂਡ ਆਰਡਰ ਇਨਵੈਸਟੀਗੇਸ਼ਨ ਅਫਸਰ ਵਜੋਂ ਨੌਕਰੀ ਕਰਨ ਉਪਰੰਤ ਸੰਨ 2000 ਵਿੱਚ ਰਿਟਾਇਰ ਹੋਏ।  ਅੱਜ ਕੱਲ ਕੈਲੀਫੋਰਨੀਆ(ਯੂ ਐਸ ਏ) ਵਿੱਚ ਰਹਿੰਦੇ ਹੋਏ ਵੀ ਪਿੰਡ ਰਾਜਪੁਰਾ ਅਤੇ ਇਲਾਕੇ ਵਿੱਚ ਕਈ ਪ੍ਰੋਜੈਕਟ ਚਲਾ ਰਹੇ ਹਨ, ਜਿਵੇਂ ਪਿੰਡ ਰਾਜਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਵਿਕਾਸ ਕਾਰਜ, ਪਿੰਡ ਵਿੱਚ ਸੋਲਰ ਲਾਈਟਸ ਦਾ ਪ੍ਰਬੰਧ, ਗੁਰਦੁਆਰਾ ਸਿੰਘ ਸਭਾ ਵਿੱਚ ਕਿਚਨ ਸ਼ੈੱਡ ਅਤੇ ਲੰਗਰ ਹਾਲ ਦੀ ਸੇਵਾ ਵਿੱਚ ਯੋਗਦਾਨ, ਪਿੰਡ ਦੀਆਂ ਗਲੀਆਂ ਵਿੱਚ ਬਜ਼ੁਰਗਾਂ ਦੇ ਬੈਠਣ ਲਈ ਸੀਮੈਂਟਿਡ ਬੈਂਚਾਂ ਦਾ ਪ੍ਰਬੰਧ, ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਅਤੇ ਜੇ. ਐਸ. ਐਫ. ਐਚ ਖਾਲਸਾ ਸਕੂਲ ਅੱਟਾ ਵਿੱਚ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਸਹਾਇਤਾ, ਸਰਕਾਰੀ ਪ੍ਰਾਇਮਰੀ ਸਕੂਲ ਧੁਲੇਤਾ ਲਈ ਪੀ ਟੀ ਏ ਅਧਿਆਪਕਾਂ ਦਾ ਪ੍ਰਬੰਧ, ਲੋੜਵੰਦ ਵਿਦਿਆਰਥੀਆਂ ਦੀ ਉਚੇਰੀ ਸਿੱਖਿਆ ਲਈ ਫੀਸਾਂ ਪ੍ਰਤੀ ਸਹਾਇਤਾ ਅਤੇ ਲੋੜਵੰਦ ਪਰਿਵਾਰਾਂ ਨੂੰ ਘਰੇਲੂ ਵਸਤਾਂ ਦੇ ਸਮਾਨ ਲਈ ਸਹਾਇਤਾ ਆਦਿ। ਇਸ ਮੌਕੇ ਸਰਦਾਰ ਸੁੱਚਾ ਸਿੰਘ ਰਾਹੀ ਵੱਲੋਂ ਪਿੰਡ ਵਾਸੀਆਂ ਲਈ ਭੇਜਿਆ ਪ੍ਰੇਰਣਾਮਈ ਸੁਨੇਹਾ ਵੀ ਸੁਣਾਇਆ ਗਿਆ, ਜਿਸ ਵਿੱਚ ਉਨ੍ਹਾਂ ਨੇ ਪਿੰਡ ਵਾਸੀਆਂ ਦੀ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਦਿੱਤਾ। ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਪਿੰਡ ਰਾਜਪੁਰਾ ਦੀ ਸਮੁੱਚੀ ਗ੍ਰਾਮ ਪੰਚਾਇਤ, ਸਿੰਘ ਸਭਾ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ, ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਸਰਦਾਰ ਸੁੱਚਾ ਸਿੰਘ ਰਾਹੀ ਦਾ ਇਸ ਨੇਕ ਉਪਰਾਲੇ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਲੈਕਚਰਾਰ ਪ੍ਰਦੀਪ ਸਿੰਘ ਰਾਜਪੁਰਾ ਵੱਲੋਂ ਉਨਾਂ ਦੀਆਂ ਅਕਾਦਮਿਕ ਅਤੇ ਪ੍ਰਸ਼ਾਸਨਿਕ ਪ੍ਰਾਪਤੀਆਂ ਤੋਂ ਪਿੰਡ ਵਾਸੀਆਂ ਨੂੰ ਜਾਣੂ ਕਰਵਾਇਆ ਗਿਆ ਅਤੇ ਸਾਰੇ ਪਿੰਡ ਵਾਸੀ ਉਨਾਂ ਦੀਆਂ ਇਨਾਂ ਪ੍ਰਾਪਤੀਆਂ ਤੇ ਮਾਣ ਮਹਿਸੂਸ ਕਰਦੇ ਹਨ। ਇਸ ਮੌਕੇ ਜਸਵਿੰਦਰ ਸਿੰਘ ਵਿਰਕ, ਕਰਨਵੀਰ ਸਿੰਘ ਵਿਰਕ, ਬਲਜੀਤ ਕੌਰ ਵਿਰਕ ਅਮਰਜੀਤ ਸਿੰਘ ਵਿਰਕ, ਮੁਖਤਿਆਰ ਸਿੰਘ ਵਿਰਕ, ਸਾਬਕਾ ਬੀ. ਡੀ. ਪੀ. ਓ ਫਿਲੌਰ ਹਰਬਲਾਸ ਬਾਗਲਾ, ਸਰਦਾਰ ਬਲਵੰਤ ਸਿੰਘ ਗੜੀ ਮਹਾਂ ਸਿੰਘ (ਰਿਟਾਇਰਡ ਸਾਇੰਸ ਮਾਸਟਰ) ਜਸਪਾਲ ਸੰਧੂ ਮੁੱਖ ਅਧਿਆਪਕ ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ, ਲੈਕਚਰਾਰ ਅਸ਼ੋਕ ਕੁਮਾਰ ਮਹਿਮੀ, ਮੈਡਮ ਮਨਜੀਤ ਕੌਰ ਰਾਜਪੁਰਾ  ਗੁਰਮੁਖ ਸਿੰਘ ਵਿਰਕ, ਸਿਲਾਈ ਟੀਚਰ ਆਸ਼ਾ ਰਾਣੀ ਪਿੰਡ ਚੀਮਾ ਖੁਰਦ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ। ਇਸ ਮੌਕੇ ਸਿਲਾਈ ਸੈਂਟਰ ਦੀਆਂ ਸਿਖਿਆਰਥਣਾਂ ਵਲੋਂ ਉੱਘੇ ਸਮਾਜ ਸੇਵੀ ਸੁੱਚਾ ਸਿੰਘ ਰਾਹੀ ਦਾ ਸਤਿਕਾਰ ਕਰਦੇ ਹੋਏ ਧੰਨਵਾਦ ਕੀਤਾ ਗਿਆ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸ਼ਸਤ੍ਰ ਤੇ ਸ਼ਾਸਤ੍ਰ ਦਾ ਅਦੁੱਤੀ ਸੁਮੇਲ- ਗੁਰੂ ਗੋਬਿੰਦ ਸਿੰਘ
Next articleਨੌਜਵਾਨਾਂ ਨੂੰ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ-ਸਤਨਾਮ ਸਿੰਘ ਰਾਜੂਮਾਜਰਾ